ਸੀਵਰੇਜ ਦੀ ਨਾਜਾਇਜ਼ ਨਿਕਾਸੀ ਪਾਈਪ ਸੀਲ, ਕਈ ਇਲਾਕਿਆਂ ’ਚ ਭਰਿਆ ਪਾਣੀ
ਜਾਸ, ਜਲੰਧਰ ਪੰਜਾਬ ਪੋਲਿਊਸ਼ਨ ਕੰਟਰੋਲ
Publish Date: Wed, 26 Nov 2025 10:08 PM (IST)
Updated Date: Wed, 26 Nov 2025 10:11 PM (IST)
ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਬਸਤੀ ਪੀਰਦਾਦ ਸੀਵਰੇਜ ਟ੍ਰੀਟਮੈਂਟ ਪਲਾਂਟ ਨੇੜੇ ਪਿੰਡ ਨਾਹਲਾਂ ’ਚ ਕਾਲਾ ਸੰਘਿਆ ਡਰੇਨ ’ਚ ਸੀਵਰੇਜ ਪਾਣੀ ਦੀ ਨਿਕਾਸੀ ਰੋਕ ਦਿੱਤੀ ਹੈ। ਇੱਥੇ ਪਾਣੀ ਦੀ ਨਿਕਾਸੀ ਲਈ ਲਾਈ ਗਈ ਪਾਈਪ ਪੀਪੀਸੀਬੀ ਦੀ ਟੀਮ ਨੇ ਸੀਲ ਕਰ ਦਿੱਤੀ ਹੈ। ਇਸ ਕਾਰਨ ਲੈਦਰ ਕੰਪਲੈਕਸ ਤੇ ਆਲੇ-ਦੁਆਲੇ ਬਸਤੀ ਪੀਰਦਾਦ ਨਾਲ ਜੁੜੀਆਂ ਕਾਲੋਨੀਆਂ ’ਚ ਸੀਵਰੇਜ ਠੱਪ ਹੋ ਗਿਆ ਹੈ। ਬੈਕ ਮਾਰਨ ਕਾਰਨ ਬਸਤੀ ਪੀਰਦਾਦ ਤੋਂ ਲੈਦਰ ਕੰਪਲੈਕਸ ਰੋਡ ’ਤੇ ਪਾਣੀ ਭਰ ਗਿਆ ਹੈ। ਘਰਾਂ ਤੇ ਦੁਕਾਨਾਂ ਦੇ ਬਾਹਰ ਸੀਵਰ ਦਾ ਪਾਣੀ ਖੜ੍ਹਾ ਹੈ, ਜਿਸ ਨਾਲ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਤੋਂ ਇਲਾਵਾ, ਇਸ ਦਾ ਅਸਰ ਬਸਤੀ ਬਾਵਾ ਖੇਲ ਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ’ਤੇ ਵੀ ਪਵੇਗਾ।
ਵਾਰਡ ਨੰਬਰ 60 ਦੇ ਕਈ ਇਲਾਕੇ ਗੰਦੇ ਪਾਣੀ ਵਿਚ ਡੁੱਬ ਗਏ ਹਨ। ਵਾਰਡ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਗੰਦਾ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਇਹ ਮਾਮਲਾ ਮੇਅਰ ਵਨੀਤ ਧੀਰ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਧਿਆਨ ’ਚ ਲਿਆ ਸੀ ਤੇ ਮੰਗ ਕੀਤੀ ਸੀ ਕਿ ਇਸ ਡਿਸਪੋਜ਼ਲ ’ਤੇ ਪਾਣੀ ਟਰੀਟ ਕਰਨ ਦੀ ਸਮਰੱਥਾ ਵਧਾਈ ਜਾਵੇ।