ਹਰਿ ਜੱਸ ਕੀਰਤਨ ਦਰਬਾਰ ਸਬੰਧੀ ਇਕੱਤਰਤਾ
ਹਰਿ ਜੱਸ ਕੀਰਤਨ ਦਰਬਾਰ ਦੀ ਕਾਮਯਾਬੀ ਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਿਚਾਰਾਂ
Publish Date: Wed, 10 Dec 2025 06:23 PM (IST)
Updated Date: Wed, 10 Dec 2025 06:24 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਜਨਤਾ ਦਾਣਾ ਮੰਡੀ ਵਿਖੇ 12 ਤੇ 13 ਦਸੰਬਰ ਨੂੰ ਕਰਵਾਏ ਜਾ ਰਹੇ ਹਰਿ ਜੱਸ ਕੀਰਤਨ ਦਰਬਾਰ ‘ਚ ਹਾਜ਼ਰ ਹੋਣ ਵਾਲੀ ਸੰਗਤ ਦੀ ਸਹੂਲਤ ਲਈ ਲੰਗਰ ਪ੍ਰਸ਼ਾਦਿ ਆਦਿ ਦੀ ਤਿਆਰੀ ਤੇ ਸਮਾਰੋਹ ’ਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਸੇਵਾਦਾਰਾਂ ਵੱਲੋਂ ਗਹਿਰ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਨਾਲ ਜਾਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਰਿ ਜੱਸ ਕੀਰਤਨ ਦਰਬਾਰ ’ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਮਨੋਹਰ ਕੀਰਤਨ ਕਰਦਿਆਂ ਹੋਇਆਂ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਸੁਣਾਇਆ ਜਾਵੇਗਾ। 13 ਦਸੰਬਰ ਨੂੰ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ। 14 ਦਸੰਬਰ ਨੂੰ ਸਵੇਰੇ 9.00 ਵਜੇ ਅੱਖਾਂ ਦੇ ਮਾਹਰ ਡਾਕਟਰਾਂ ਵੱਲੋਂ ਅੱਖਾਂ ਦਾ ਚੈਕ ਅੱਪ ਲਗਾਇਆ ਜਾਵੇਗਾ ਤੇ ਲੈਨਜ਼ ਵੀ ਮੁਫ਼ਤ ਪਾਏ ਜਾਣਗੇ। ਇਸ ਮੌਕੇ ’ਤੇ ਭਾਈ ਸੁਖਜੀਤ ਸਿੰਘ ਖੋਸੇ, ਗੁਰਦੀਪ ਸਿੰਘ ਕਰ੍ਹਾ, ਪ੍ਰਮਜੀਤ ਸਿੰਘ ਖਹਿਰਾ, ਮੋਹਣ ਸਿੰਘ ਨੱਲ੍ਹ, ਆਤਮਾ ਸਿੰਘ ਜਲਾਲਪੁਰ, ਅਮਰੀਕ ਸਿੰਘ ਖੋਸੇ, ਤਰਸੇਮ ਸਿੰਘ ਚੰਦੀ, ਬਲਜੀਤ ਸਿੰਘ ਜੰਮੂ ਸਾਬਕਾ ਸਰਪੰਚ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ ਤੇ ਤਜਿੰਦਰ ਸਿੰਘ ਵੀ ਮੌਜੂਦ ਸਨ।