ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਨੂੰ ਸੈਂਕੜੇ ਪ੍ਰਣਾਮ : ਰਿੰਕੂ
ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਨੂੰ ਸੈਂਕੜੇ ਪ੍ਰਣਾਮ: ਸੁਸ਼ੀਲ ਰਿੰਕੂ
Publish Date: Sat, 20 Dec 2025 09:22 PM (IST)
Updated Date: Sat, 20 Dec 2025 09:25 PM (IST)

---ਸਾਬਕਾ ਐੱਮਪੀ ਨੇ ਆਰੀਆ ਸਮਾਜ ਵੇਦ ਮੰਦਰ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਰੀਆ ਸਮਾਜ ਵੇਦ ਮੰਦਰ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਵਿਖੇ ਮਨਾਏ ਜਾ ਰਹੇ 46ਵੇਂ ਸਾਲਾਨਾ ਉਤਸਵ ਦੇ ਮੌਕੇ ਤੇ ਇਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ। ਸ਼ੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਭਰੀ ਹੋਈ ਸੀ, ਜਿਸ ’ਚ ਵੈਦਿਕ ਜਾਪ, ਝਾਕੀਆਂ ਤੇ ਸ਼ਰਧਾਲੂਆਂ ਦੀ ਸ਼ਮੂਲੀਅਤ ਸੀ। ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਸ ਸ਼ੁਭ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਮਹਾਨ ਸਮਾਜ ਸੁਧਾਰਕ ਤੇ ਦੇਸ਼ ਭਗਤ ਸਵਾਮੀ ਸ਼ਰਧਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਦਾ ਪੂਰਾ ਜੀਵਨ ਦੇਸ਼ ਤੇ ਸਮਾਜ ਨੂੰ ਸਮਰਪਿਤ ਸੀ। ਔਰਤਾਂ ਦੀ ਸਿੱਖਿਆ, ਸਮਾਜਿਕ ਸਮਾਨਤਾ ਤੇ ਰਾਸ਼ਟਰ ਨਿਰਮਾਣ ਲਈ ਉਨ੍ਹਾਂ ਦਾ ਸੰਘਰਸ਼ ਅੱਜ ਵੀ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਦਾ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਨੇ ਸਮਾਜਿਕ ਬੁਰਾਈਆਂ, ਅੰਧਵਿਸ਼ਵਾਸਾਂ ਤੇ ਭੇਦਭਾਵ ਵਿਰੁੱਧ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਵੈਦਿਕ ਸੱਭਿਆਚਾਰ ਤੇ ਭਾਰਤੀ ਕਦਰਾਂ-ਕੀਮਤਾਂ ਨੂੰ ਜਨ-ਜਨ ਤੱਕ ਫੈਲਾਉਣ ਲਈ ਕੰਮ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸਵਾਮੀ ਸ਼ਰਧਾਨੰਦ ਜੀ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਆਰੀਆ ਸਮਾਜ ਦੇ ਸੱਚ, ਸਿੱਖਿਆ, ਸਮਾਜਿਕ ਸੁਧਾਰ ਤੇ ਰਾਸ਼ਟਰੀ ਸੇਵਾ ਦੇ ਸਿਧਾਂਤਾਂ ਨੂੰ ਅੱਜ ਵੀ ਪ੍ਰਸੰਗਿਕ ਦੱਸਦਿਆਂ ਉਨ੍ਹਾਂ ਕਿਹਾ ਕਿ ਆਰੀਆ ਸਮਾਜ ਨੇ ਸਮਾਜ ਨੂੰ ਸਹੀ ਦਿਸ਼ਾ ’ਚ ਅਗਵਾਈ ਕਰਨ ’ਚ ਹਮੇਸ਼ਾ ਇਤਿਹਾਸਕ ਭੂਮਿਕਾ ਨਿਭਾਈ ਹੈ। ਇਸ ਮੌਕੇ ਪ੍ਰਧਾਨ ਯਸ਼ ਪਾਲ, ਪੂਰਨ ਚੰਦ, ਕਮਲ ਭਾਰਤੀ, ਕੇਵਲ ਕ੍ਰਿਸ਼ਨ, ਮੋਹਨ ਲਾਲ, ਰਮੇਸ਼ ਕੁਮਾਰ, ਬਿਸ਼ੰਬਰ ਦਾਸ, ਜੈ ਚੰਦ ਪ੍ਰਧਾਨ, ਅਮਰਜੀਤ, ਰਾਮ ਲਾਲ, ਸੁਰਿੰਦਰ ਪਾਲ, ਸ਼ਾਮ ਲਾਲ, ਓਮ ਪ੍ਰਕਾਸ਼, ਰਾਕੇਸ਼ ਕਸ਼ਯਪ, ਪਵਨ ਕੁਮਾਰ ਤੇ ਹੋਰ ਮੌਜੂਦ ਸਨ।