ਭੂੰਗਾ ਹਸਪਤਾਲ ’ਚ ਸ਼ਾਰਟ ਸਰਕਿਟ ਨਾਲ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਭੂੰਗਾ ਹਸਪਤਾਲ ਵਿੱਚ ਲੱਗੀ ਸ਼ਾਰਟ ਸਰਕਿਟ ਨਾਲ ਅੱਗ ਜਾਨੀ ਨੁਕਸਾਨ ਤੋਂ ਬਚਾਅ
Publish Date: Mon, 09 Feb 2026 03:24 PM (IST)
Updated Date: Mon, 09 Feb 2026 03:26 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਭੂੰਗਾ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਮਰੀਜ਼ਾਂ ਵਿੱਚ ਹਫੜਾ ਦਫੜੀ ਮੱਚ ਗਈ ਜਦੋਂ ਦੁਪਿਹਰੇ ਵੇਲੇ ਦੂਜੀ ਮੰਜ਼ਿਲ ਦੇ ਬੀ.ਈ.ਈ. ਰੂਮ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਹਸਪਤਾਲ ਦੀ ਦੂਜੀ ਮੰਜ਼ਿਲ ਦੇ ਰੂਮ ਵਿੱਚੋਂ ਧੂਆਂ ਵੱਡੀ ਮਾਤਰਾ ਵਿਚ ਬਾਹਰ ਨਿਕਲਦਾ ਦਿਖਾਈ ਦਿੱਤਾ, ਜਿਸ ਨਾਲ ਹਸਪਤਾਲ ਵਿੱਚ ਦਾਖਲ ਮਰੀਜ਼ ਸਹਿਮ ਗਏ, ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤੈਨਾਤ ਡਾ.ਨੀਤੇਸ ਮਹਾਜ਼ਨ ਵਲੋਂ ਸਟਾਫ ਮੈਂਬਰਾਂ ਨੂੰ ਨਾਲ ਲੈਕੇ ਲੱਗੀ ਅੱਗ ਵਾਲੇ ਰੂਮ ਦਾ ਦਰਵਾਜ਼ਾ ਤੋੜਿਆ ਗਿਆ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਧੂਏਂ ਦੇ ਕਾਰਨ ਅੰਦਰ ਕੁੱਝ ਵੀ ਦਿਖਾਈ ਨਹੀ ਦੇ ਰਿਹਾ ਸੀ। ਫਿਰ ਉਨ੍ਹਾਂ ਨੇ ਰੂਮ ਦੇ ਬਾਹਰਲੇ ਪਾਸੇ ਤੋਂ ਖਿੜਕੀਆਂ ਦੇ ਸ਼ੀੇਸੇ ਤੋੜੇ, ਜਿਸ ਨਾਲ ਧੂਆਂ ਬਾਹਰ ਨਿਕਲਣ ਨਾਲ ਰੂਮ ਵਿਚ ਲੱਗੀ ਅੱਗ ਤੇ ਕਾਬੂ ਪਾਇਆ ਗਿਆ। ਡਾ.ਨੀਤੇਸ ਮਹਾਜ਼ਨ ਨੇ ਦੱਸਿਆ ਕਿ ਅੱਗ ਨੂੰ ਬਝਾਉਣ ਲਈ ਫਾਇਰਬ੍ਰਗੇਡ ਨੂੰ ਫੋਨ ਕੀਤਾ ਗਿਆ ਪਰ ਉਨ੍ਹਾ ਦੇ ਆਉਣ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਜੇਕਰ ਸਮੇਂ ਸਿਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਅੱਗ ਲੱਗਣ ਕਾਰਨ ਬੀ.ਈ.ਈ. ਰੂਮ ਵਿੱਚ ਰੱਖੇ ਕੰਪਿਊਟਰ ਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਦੇ ਕਾਰਨਾਂ ਸਬੰਧੀ ਜਦੋ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਦੇਸ਼ ਰਾਜਨ ਨਾਲ ਫੋਨ ਤੇ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਚੱਲ ਸੱਕਿਆ, ਕਿਉਂਕਿ ਐਤਵਾਰ ਛੂੱਟੀ ਹੋਣ ਕਾਰਨ ਭਲਕੇ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।