ਗੁਰੂ ਰਵਿਦਾਸ ਜੈਅੰਤੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
Publish Date: Wed, 28 Jan 2026 05:57 PM (IST)
Updated Date: Wed, 28 Jan 2026 05:58 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਹਰਿਆਣਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਜਗਦੀਪ ਸਿੰਘ ਵੱਲੋਂ ਸਾਰੀਆਂ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਰਾਮ ਤੀਰਥ ਵੱਲੋ ਕੇਸਰੀ ਬਾਣੇ ਚ ਸਜੇ ਪੰਜ ਪਿਆਰਿਆਂ ਨੂੰ ਫੁੱਲ ਮਾਲਾਵਾਂ ਅਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕਰਨ ਉਪਰੰਤ ਨਗਰ ਦੀ ਪਰਿਕਰਮਾ ਲਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੂੰਜ ਚ ਰਵਾਨਾ ਕੀਤਾ। ਇਸ ਮੌਕੇ ਵਾਹਨਾਂ ਚ ਸਜਾਈਆਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸ਼ਾਨਦਾਰ ਮੂਰਤੀਆਂ ਅਧਿਆਤਮਿਕਤਾ ਦਾ ਰੰਗ ਫੈਲਾ ਰਹੀਆਂ ਸਨ। ਨਗਰ ਕੀਰਤਨ ਦੀ ਪਰਿਕਰਮਾ ਦੌਰਾਨ ਕੋਠੇ ਪ੍ਰੇਮ ਨਗਰ, ਕੋਠੇ ਕ੍ਰਿਸ਼ਨ ਨਗਰ, ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ, ਸ਼ਾਮਚੁਰਾਸੀ ਰੋਡ, ਬੱਸ ਸਟੈਂਡ, ਢੋਲਬਾਹਾ ਰੋਡ, ਹੀਰਾ ਕਾਲੋਨੀ, ਪੈਟਰੋਲ ਪੰਪ ਰੋਡ, ਸੀਕਰੀ ਰੋਡ ਅਤੇ ਹੋਰ ਥਾਵਾਂ ਤੇ ਲੋਕਾਂ ਵੱਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਗਰ ਕੀਰਤਨ ਸਮੁੱਚੇ ਨਗਰ ਦੀ ਪਰਿਕਰਮਾ ਕਰਨ ਉਪਰੰਤ ਸੰਪੰਨ ਹੋਇਆ। ਇਸ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੀ ਸੰਗਤ ਹਾਜ਼ਰ ਸੀ। ਇਸ ਮੌਕੇ ਪ੍ਰਧਾਨ ਰਾਮ ਤੀਰਥ, ਕੌਂਸਲਰ ਬੀਬੀ ਗੁਰਦੇਵ ਕੌਰ, ਕੌਸ਼ਲਰ ਇਕਬਾਲ ਸਿੰਘ, ਕੌਂਸਲਰ ਰਜਨੀ ਸ਼ਰਮਾ, ਕੌਂਸਲਰ ਰਾਮਜੀਤ, ਕੌਂਸਲਰ ਪਵਨ ਕੁਮਾਰ, ਨਿਰਮਲ ਸਿੰਘ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ, ਰਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਬਿੱਟਾ, ਮਲਕੀਤ ਸਿੰਘ, ਨਿਰਮਲ ਸਿੰਘ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਰਿੰਕੂ, ਪ੍ਰਦੀਪ ਕੁਮਾਰ, ਤਾਰਾ, ਮਣੀ, ਬਲਵਿੰਦਰ ਸਿੰਘ ਸੋਨੂ, ਜੋਨੀ, ਕੇਵਲ ਚੰਦ, ਲਖਵਿੰਦਰ ਸਿੰਘ ਟਿਮਰੀ, ਬੱਬੂ, ਅਸ਼ਨੀ ਕੁਮਾਰ, ਪਰਮਜੀਤ ਸਿੰਘ, ਲੱਕੀ, ਹੈਪੀ, ਅਭੀ, ਆਕਾਸ਼, ਹਰਪ੍ਰੀਤ, ਪਿੰਦਰ, ਜਸਵਿੰਦਰ ਕੌਰ, ਸਿਮਰਜੀਤ ਕੌਰ, ਪਵਨ ਕੁਮਾਰ ਟਿੰਕੂ ਅਤੇ ਹੋਰ ਬਹੁਤ ਸਾਰੀ ਸੰਗਤ ਹਾਜ਼ਰ ਸੀ। ਇਸ ਮੌਕੇ ਪ੍ਰਧਾਨ ਰਾਮ ਤੀਰਥ ਨੇ ਸੰਗਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।