ਲੱਭਿਆ ਮਹਿੰਗਾ ਮੋਬਾਈਲ ਫੋਨ ਉਸ ਦੇ ਮਾਲਕ ਨੂੰ ਕੀਤਾ ਸਪੁਰਦ
ਇਮਾਨਦਾਰੀ ਅਜੇ ਜ਼ਿੰਦਾ ਹੈ"
Publish Date: Wed, 28 Jan 2026 05:18 PM (IST)
Updated Date: Wed, 28 Jan 2026 05:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਅਜਕੱਲ ਕਲਯੁੱਗ ’ਚ ਵੀ ਇਮਾਨਦਾਰੀ ਜ਼ਿੰਦਾ ਹੈ। ਇਸ ਕਥਨ ਨੂੰ ਬਸਤੀ ਬਸੀ (ਸ੍ਰੀ ਖੁਰਾਲਗੜ੍ਹ ਸਾਹਿਬ ) ਦੇ ਵਾਸੀ ਨੇ ਸੱਚ ਸਾਬਿਤ ਕਰ ਦਿੱਤਾ। ਦਰਅਸਲ, ਉਸ ਨੂੰ ਸੜਕ ਕਿਨਾਰੇ ਡਿਗਿਆ ਮੋਬਾਈਲ ਫੋਨ ਮਿਲਿਆ, ਜਿਸ ਨੂੰ ਉਸ ਨੇ ਉਸਦੇ ਮਾਲਕ ਤੱਕ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਮਿਲੀ ਜਾਣਕਾਰੀ ਅਨੁਸਾਰ ਯੂਪੀ ਮੁਜ਼ੱਫਰਨਗਰ ਨਿਵਾਸੀ ਤਨਵੀਰ ਕੱਪੜੇ ਵੇਚਣ ਲਈ ਪਿੰਡ ਪਿੰਡ ਫੇਰੀ ਲਾਉਂਦਾ ਹੈ ਜਦੋਂ ਪਿੰਡ ਬਸੀ ਬਸਤੀ (ਸ੍ਰੀ ਖੁਰਾਲਗੜ੍ਹ ਸਾਹਿਬ) ਪਹੁੰਚਿਆ ਤਾਂ ਉਸਦਾ ਮੋਬਾਇਲ ਪਿੰਡ ਦੀ ਫਿਰਨੀ ਤੇ ਡਿੱਗ ਗਿਆ ਜੋ ਕਿ ਪਿੰਡ ਦੇ ਰੁਪਿੰਦਰ ਪ੍ਰਿੰਸ ਨੂੰ ਮਿਲ ਗਿਆ। ਉਸਨੇ ਮੋਬਾਈਲ ਫੋਨ ਦੇ ਮਾਲਕ ਤੱਕ ਪਹੁੰਚ ਕੀਤੀ। ਉਸ ਨੇ ਸਰਪੰਚ ਵਿਨੋਦ ਕੁਮਾਰ ਦੀ ਮੌਜੂਦਗੀ ’ਚ ਮੋਬਾਇਲ ਉਸਦੇ ਮਾਲਕ ਦੇ ਸਪੁਰਦ ਕੀਤਾ। ਯੂਪੀ ਵਾਸੀ ਤਨਵੀਰ ਨੇ ਇਸ ਇਮਾਨਦਾਰੀ ਲਈ ਰੁਪਿੰਦਰ ਪ੍ਰਿੰਸ ਦਾ ਧੰਨਵਾਦ ਕੀਤਾ।