ਅੱਜ ਬਿਜਲੀ ਰਹੇਗੀ ਬੰਦ
ਅੱਜ ਬਿਜਲੀ ਰਹੇਗੀ ਬੰਦ
Publish Date: Wed, 28 Jan 2026 02:43 PM (IST)
Updated Date: Wed, 28 Jan 2026 02:46 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਲਾਜਪਤ ਰਾਏ ਵੱਲੋਂ ਮਿਲੀ ਜਾਣਕਾਰੀ ਅਨੁਸਾਰ 66 ਕੇ ਵੀ ਸਬ ਸਟੇਸ਼ਨ ਸੈਲਾ ਖੁਰਦ ਤੋਂ ਚਲਦੇ 11 ਕੇਵੀ ਸਲੇਮਪੁਰ ਕੰਢੀ ਫੀਡਰ, 66 ਕੇਵੀ ਸਬ ਸਟੇਸ਼ਨ ਗੜ੍ਹਸ਼ੰਕਰ ਤੋਂ ਚਲਦੇ 11 ਕੇਵੀ ਡੁਗਰੀ ਯੂਪੀਐਸ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਨਾਲ ਫੀਡਰਾਂ ਤੇ ਪੈਂਦੇ ਪਿੰਡ ਡੁਗਰੀ, ਭੰਮੀਆਂ, ਘਾਗੋਂ ਰੋੜਾਂਵਾਲੀ, ਸ਼ਾਹਪੁਰ, ਸਦਰਪੁਰ, ਖਾਨਪੁਰ, ਗੜੀ ਮੱਟੋ ,ਬੀਰਮਪੁਰ ,ਸੌਲੀ ,ਲਹਿਰਾ,ਅਨੰਦ ਆਸ਼ਰਮ ਗੜ੍ਹਸ਼ੰਕਰ ਦੇ ਘਰਾਂ ਦੀ ਬਿਜਲੀ ਸਪਲਾਈ ਅਤੇ ਪਿੰਡ ਸਲੇਮਪੁਰ, ਸਤਨੌਰ ਦੇ ਘਰਾਂ ਅਤੇ ਟਿਊਬਵੈਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।