ਨਵੀ ਮਨਰੇਗਾ ਸਕੀਮ ਦੇ ਵਿਰੋਧ ’ਚ ਹੋਈ ਮੀਟਿੰਗ
ਪਿੰਡ ਨਮੋਲੀ ‘ਚ ਨਵੀ ਮਨਰੇਗਾ ਸਕੀਮ ਦੇ ਵਿਰੋਧ ਵਿੱਚ ਹੋਈ ਮੀਟਿੰਗ-ਸੁਮਿਤ ਡਡਵਾਲ
Publish Date: Sat, 17 Jan 2026 08:20 PM (IST)
Updated Date: Sun, 18 Jan 2026 04:19 AM (IST)

ਨਵਦੀਪ ਸਿੰਘ, ਪੰਜਾਬੀ ਜਾਗਰਣ, ਹਾਜੀਪੁਰ : ਨਵੀਂ ਮਨਰੇਗਾ ਸਕੀਮ ਦਾ ਨਾਮ ਬਦਲਣ ਤੇ ਸੋਧ ਕਰਨ ਨੂੰ ਲੈ ਲਗਾਤਾਰ ਵੱਖ-ਵੱਖ ਪਿੰਡਾ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਇਸੀ ਸੰਬੰਧ ਵਿੱਚ ਵੀ ਹਲਕਾ ਮੁਕੇਰੀਆ ਦੇ ਪਿੰਡ ਨਮੋਲੀ ਦੇ ਸਾਬਕਾ ਸਰਪੰਚ ਰਜਨੀਸ਼ ਵੀਕੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸੁਮਿਤ ਡਡਵਾਲ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਵੱਲੋ ਵਰਕਰ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਮਨਰੇਗਾ ਮਜ਼ਦੂਰਾ ਨੇ ਵੀ ਆਪਣਾ ਹਿੱਸਾ ਪਾਇਆ।ਜਿਸ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਪਣਾ ਰੋਸ਼ ਜ਼ਾਹਿਰ ਕੀਤਾ ਗਿਆ। ਸੀਨੀਅਰ ਕਾਂਗਰਸ ਲੀਡਰ ਸੁਮਿਤ ਡਡਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ ਰਾਮ ਜੀ ਜੋ ਕਿ ਮਨਰੇਗਾ ਦਾ ਹੀ ਕੇਵਲ ਨਾਮ ਹੀ ਨਹੀ ਬਦਲਿਆ ਗਿਆ ਹੈ ਪਰ ਉਸ ਵਿੱਚ ਕਈ ਤਰਾਂ ਦੀ ਸੋਧ ਕੀਤੀ ਗਈ ਹੈ। ਜਿਹੜਾ ਸਿੱਧਾ ਤੌਰ ਤੇ ਮਜ਼ਦੂਰਾ ਅਤੇ ਗਰੀਬ ਲੋਕਾਂ ਦੇ ਹੱਕਾਂ ਦਾ ਹਨਨ ਹੈ। ਇਸ ਨਵੇਂ ਮਨਰੇਗਾ ਕਾਨੂੰਨ ‘ਜੀ ਰਾਮ ਜੀ’ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋ ਵੱਖ-ਵੱਖ ਪਿੰਡਾ ਵਿੱਚ ਜਾ ਕੇ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਨਵੀਂ ਮਨਰੇਗਾ ਸਕੀਮ ਨੂੰ ਰੱਦ ਕਰਾਉਣ ਸਬੰਧੀ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਇਲਾਕੇ ਦੀ ਜਨਤਾ ਨੇ ਮਨਰੇਗਾ ਮਜ਼ਦੂਰਾ ਦੇ ਹੱਕ ਵਿੱਚ ਭਰਪੂਰ ਸਮਰਥਨ ਦਿੱਤਾ ਹੈ। ਇਸ ਮੌਕੇ ਸੁਮਿਤ ਡਡਵਾਲ ਨੇ ਹਲਕਾ ਮੁਕੇਰੀਆ ਦੇ ਭਾਜਪਾ ਵਿਧਾਇਕ ਤੇ ਵੀ ਤੰਜ ਕੱਸਦੇ ਹੋਏ ਕਿਹਾ ਕੀ ਪਿਛਲੇ ਚਾਰ ਸਾਲ ਸੱਤਾ ਦਾ ਅਨੰਦ ਭੋਗਣ ਤੋ ਬਾਅਦ ਹੁਣ ਹਲਕੇ ਵਿੱਚ ਹਮਦਰਦੀ ਵਟੋਰਨ ਦੀ ਕੌਸ਼ਿਸ ਕੀਤੀ ਜਾ ਰਹੀ ਹੈ। ਇਸ ਮੌਕੇ ਪਹੁੰਚੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਤੇ ਇਲਾਕੇ ਦੇ ਲੋਕਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾ ਕਿਹਾ ਕੀ ਕਾਂਗਰਸ਼ ਪਾਰਟੀ ਹਮੇਸ਼ਾ ਹੀ ਮਜ਼ਦੂਰ ਵਰਗ ਅਤੇ ਆਮ ਲੋਕਾ ਨਾਲ ਖੜ੍ਹੀ ਹੈ ਤੇ ਅੱਗੇ ਵੀ ਖੜੀ ਰਹੇਗੀ । ਇਸ ਮੌਕੇ ਹਲਕਾ ਮੁਕੇਰੀਆ ਦੀ ਕਾਂਗਰਸ ਪਾਰਟੀ ਦੇ ਨੇਤਾ ਤਰਸੇਮ ਮਨਹਾਸ,ਅਮਰਜੀਤ ਸਿੰਘ ਢਾਡੇਕਟਵਾਲ, ਸਾਬਕਾ ਸਰਪੰਚ ਜਗਦੇਵ ਸਿੰਘ ਪਿੰਡ ਨਮੋਲੀ, ਸਚਿਨ ਸਮਿਆਲ, ਸਾਬਕਾ ਸਰਪੰਚ ਰਜਨੀਸ ਸਿੰਘ ਪਿੰਡ ਨਮੋਲੀ, ਜਸਵੰਤ ਸਿੰਘ ਮੌਜੂਦਾ ਸਰਪੰਚ ਨਮੋਲੀ, ਮਾਨ ਸਿੰਘ ਰਾਣਾ (ਰਾਜਪੂਤ ਸਭਾ ), ਜਰਨੈਲ ਸਿੰਘ ਪੰਚ ਨਮੋਲੀ ਆਦਿ ਮੌਜੂਦ ਰਹੇ।