ਨਸ਼ਾ ਛੁਡਾਓ ਜਾਗਰੂਕਤਾ ਸੈਮੀਨਾਰ ਲਗਾਇਆ
ਨਸ਼ਾ ਛੁਡਾਓ ਜਾਗਰੂਕਤਾ ਸੈਮੀਨਾਰ ਲਗਾਇਆ
Publish Date: Wed, 17 Dec 2025 04:24 PM (IST)
Updated Date: Wed, 17 Dec 2025 04:27 PM (IST)
ਗੜਦੀਵਾਲਾ: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਅਗਵਾਈ ਹੇਠ ੳ.ੳ.ਏ.ਟੀ ਕਲੀਨਿਕ ਸੀ.ਐਚ.ਸੀ ਭੂੰਗਾ ਵਿਖੇ ਵਿਸ਼ਾਲ ਕੁਮਾਰ ਨੰਦਾ ਚੀਫ ਲੀਗਲ ਏਡ ਡਿਫੈਂਸ ਕੌਸਲ ਅਤੇ ਸੰਦੀਪ ਭਾਰਦਵਾਜ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਸਲ ਵਲੋਂ ਨਸ਼ਾ ਛੁਡਾੳ ਜਾਗਰੂਕਤਾ ਸੈਮੀਨਰ ਲਗਾਇਆ ਗਿਆ। ਇਸ ਮੌਕੇ ਡਾ.ਸੁਦੇਸ਼ ਰਾਜਨ ਨੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਵਥਾਰ ਪੂਰਵਕ ਦੱਸਿਆ ਕਿ ਨਸ਼ਾ ਇੱਕ ਬਹੁਤ ਭਿਆਨਕ ਬਿਮਾਰੀ ਹੈ ਜੋ ਸਾਰੇ ਸਮਾਜ ਨੂੰ ਘੁਣ ਵਾਂਗ ਖਾਂਦੀ ਜਾ ਰਹੀ ਹੈ, ਜਿਸ ਨਾਲ ਸਾਡੀ ਆਉਣ ਵਾਲੀ ਪੀੜੀ ਮਾਨਸਿਕ, ਸਾਰੀਰਿਕ, ਆਰਥਿਕ ਤੌਰ ਤੇ ਕਮਜੋਰ ਹੋ ਰਹੀ ਹੈ। ਸਾਨੂੰ ਆਉਣ ਵਾਲੀ ਯੁਵਾ ਪੀੜੀ ਨੂੰ ਸਹੀ ਦਿਸ਼ਾਂ ਵੱਲ ਵੱਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾ ਕਿ ਨਸ਼ੇ ਦੇ ਬੁਰੇ ਪ੍ਰਭਾਵਾ ਤੋਂ ਉਹਨਾ ਨੂੰ ਬਚਾਇਆ ਜਾ ਸਕੇ।
ਇਸ ਸਮੇ ਹਾਜ਼ਰ ਵਿਸ਼ਾਲ ਕੁਮਾਰ ਨੰਦਾ ਨੇ ਕਿਹਾ ਕਿ ਨਸ਼ੇ ਦੇ ਵੱਧਣ ਕਾਰਨ ਸਮਾਜ ਵਿਚ ਕਈ ਤਰਾਂ ਦੀਆਂ ਭਿਆਨਕ ਬੁਰਾਈਆ ਪੈਦਾ ਹੋ ਗਈਆ ਹਨ ਜਿਸ ਨਾਲ ਸਮਾਜ ਵਿੱਚ ਇਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮੌਕੇ ਉਨ੍ਹਾ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਸਹੀ ਇਲਾਜ ਨਾਲ ਠੀਕ ਹੋ ਸਕਦਾ ਹੈ। ਸਰਕਾਰ ਵੱਲੋ ਸੀ.ਐਚਸੀ ਭੂੰਗਾ ਵਿਖੇ ਨਸ਼ਾ ਛੁੜਾਓ ਕਲੀਨਿਕ ਚੱਲ ਰਿਹਾ ਹੈ ਜਿਥੇ ਨਸ਼ੇ ਨਾਲ ਪੀੜਿਤ ਵਿਅਕਤੀ ਮੁਫ਼ਤ ਇਲਾਜ ਕਰਵਾ ਸਕਦਾ। ਇਸ ਮੌਕੇ ਡਾ. ਅਭਿਤੋਜ ਸਿੰਘ, ਡਾ. ਹਰਦੀਪ ਸਿੰਘ, ਡਾ.ਨਿਤੇਸ਼ ਕੁਮਾਰ, ਡਾ. ਨਵਜਿੰਦਰ ਸਿੰਘ, ਬਲਵਿੰਦਰ ਸਿੰਘ ਸੀਨੀਅਰ ਫਾਰਮੇਸੀ ਅਫਸਰ, ਜਸਤਿੰਦਰ ਸਿੰਘ ਬੀ.ਈ.ਈ, ਪੂਨਮ, ਹਰਦੀਪ ਕੌਰ ਅਤੇ ਆਮ ਲੋਕ ਹਾਜ਼ਰ ਸਨ।