ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਜਾਵੇਗਾ ਨਗਰ ਕੀਰਤਨ
ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਜਾਵੇਗਾ ਨਗਰ ਕੀਰਤਨ
Publish Date: Mon, 15 Dec 2025 04:08 PM (IST)
Updated Date: Mon, 15 Dec 2025 04:09 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ,
ਟਾਂਡਾ ਉੜਮੁੜ: ਧੰਨ ਧੰਨ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਧਰਮਸ਼ਾਲਾ ਟਾਂਡਾ ਤੋਂ ਸ਼ਾਨੋ ਸ਼ੋਕਤ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਸ੍ਰੀ ਗੁਰੂ ਰਵਿਦਾਸ ਸਭਾ ਟਾਂਡਾ ਦੇ ਪ੍ਰਧਾਨ ਕੀਮਤੀ ਲਾਲ ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਹੋਈ , ਜਿਸ ਵਿੱਚ ਸਭਾਵਾਂ ਦੇ ਮੁਖੀਆ ਅਤੇ ਸੇਵਾਦਾਰਾਂ ਨੇ ਪ੍ਰਕਾਸ਼ ਦਿਹਾੜੇ ਅਤੇ ਨਗਰ ਕੀਰਤਨ ਦੀਆਂ ਤਿਆਰੀਆਂ ਦੀ ਅਰੰਭਤਾ ਕੀਤੀ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਟਾਂਡਾ ਉੜਮੁੜ ਗੜੀ ਮੁਹੱਲਾ ਦਾਰਾਪੁਰ ਦਸਮੇਸ਼ ਨਗਰ ਅਤੇ ਅਹੀਆਪੁਰ ਦੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋਂ ਇਹ ਨਗਰ ਕੀਰਤਨ ਸਾਂਝੇ ਤੌਰ ਤੇ ਕੱਢਿਆ ਜਾਵੇਗਾ। ਇਸ ਮੌਕੇ ਸਭਾਵਾਂ ਦੇ ਨੁਮਾਇੰਦਿਆਂ ਨੇ ਨਗਰ ਕੀਰਤਨ ਨੂੰ ਸ਼ਾਨੋਸ਼ੋਕਤ ਨਾਲ ਸਜਾਉਣ ਲਈ ਆਪੋ ਆਪਣੇ ਵਿਚਾਰ ਦਿੱਤੇ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ ਧਾਰਮਿਕ ਸਮਾਗਮ ਬਾਰੇ ਪ੍ਰੋਗਰਾਮ ਉਲੀਕੇ।
ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 27 ਜਨਵਰੀ ਨੂੰ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਟਾਂਡਾ ਤੋਂ ਸ਼ੁਰੂ ਹੋ ਕੇ ਉੜਮੁੜ ਗੜੀ ਮੁਹੱਲਾ, ਅਹੀਆਪੁਰ, ਮਾਡਲ ਟਾਊਨ, ਦਾਰਾਪੁਰ, ਦਸਮੇਸ਼ ਨਗਰ ਤੋਂ ਹੁੰਦਾ ਹੋਇਆ ਵਾਪਸ ਟਾਂਡਾ ਗੁਰੂ ਘਰ ਆਕੇ ਸੰਪੰਨ ਹੋਵੇਗਾ। ਇਸ ਮੌਕੇ ਦਲਜੀਤ ਸਿੰਘ ਹੈੱਡ ਗ੍ਰੰਥੀ, ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਪ੍ਰਧਾਨ ਦਾਰਾਪੁਰ ਸਭਾ ਦਿਲਬਾਗ ਸਿੰਘ, ਪ੍ਰਧਾਨ ਦਸਮੇਸ਼ ਨਗਰ ਸਭਾ ਜਗਦੀਸ਼ ਕੁਮਾਰ ਰਿੰਕਾ, ਰਾਜ ਮੱਲ ਪ੍ਰਧਾਨ ਗੜੀ ਮੁਹੱਲਾ ਸਭਾ, ਜਸਵੀਰ ਸਿੰਘ, ਸੁਰਿੰਦਰਪਾਲ, ਰਛਪਾਲ ਸਿੰਘ, ਬਲਬੀਰ ਸਿੰਘ, ਵਰਿੰਦਰ ਸਿੰਘ, ਜੋਗਿੰਦਰਪਾਲ, ਗੁਰਮੇਲ ਸਿੰਘ, ਸੋਢੀ ਵੱਸਣ, ਨਵਜੋਤ ਸਿੰਘ ਮਾਡਲ ਟਾਊਨ ਆਦਿ ਮੌਜੂਦ ਸਨ।