ਪ੍ਰਸ਼ਾਸਨ ਦੀ ਜਿੱਦ ਅਤੇ ਬਦ-ਇੰਤਜ਼ਾਮੀ ਨੇ ਮੁਲਾਜ਼ਮ ਕੀਤੇ ਖੱਜਲ ਖੁਆਰ : ਜੀਟੀਯੂ ਪੰਜਾਬ
ਪ੍ਰਸ਼ਾਸਨ ਦੀ ਜਿੱਦ ਅਤੇ ਬਦ-ਇੰਤਜ਼ਾਮੀ ਨੇ ਮੁਲਾਜ਼ਮ ਕੀਤੇ ਖੱਜਲ ਖੁਆਰ - ਜੀ ਟੀ ਯੂ ਪੰਜਾਬ
Publish Date: Mon, 15 Dec 2025 04:07 PM (IST)
Updated Date: Mon, 15 Dec 2025 04:09 PM (IST)
ਚੋਣ ਗਿਣਤੀ ਲਈ 100-100 ਕਿਲੋਮੀਟਰ ਦੂਰ ਲਗਾਈ ਡਿਊਟੀਆਂ ਤੁਰੰਤ ਪਿੱਤਰੀ ਬਲਾਕਾਂ ਦੇ ਨੇੜੇ ਲਗਾਏ ਜ਼ਿਲ੍ਹਾ ਪ੍ਰਸ਼ਾਸਨ : ਚੌਟਾਲਾ
ਹਰਿਆਣਾ: ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 205 ਦੌਰਾਨ ਜਿੱਥੇ ਪ੍ਰਸ਼ਾਸਨ ਦੀ ਬਦ-ਇੰਤਜਾਮੀ ਕਾਰਨ ਅਧਿਆਪਕਾਂ ਦੀ ਖੱਜਲ-ਖੁਆਰੀ ਹੋਈ ਅਤੇ ਅਧਿਆਪਕਾਂ ਖ਼ਾਸ ਤੌਰ ਤੇ ਲੇਡੀਜ਼ ਅਧਿਆਪਕਾਂ ਦੀ ਡਿਊਟੀ ਪਿੱਤਰੀ ਬਲਾਕਾਂ ਤੋਂ 80-90 ਕਿਲੋਮੀਟਰ ਦੂਰ ਲਗਾਈਆਂ,ਉੱਥੇ ਹੁਣ ਨਾਲ ਦੀ ਨਾਲ ਚੋਣਾਂ ਦੀ ਗਿਣਤੀ ਕਰਨ ਲਈ ਫਿਰ ਉਹੀ ਮੁਲਾਜ਼ਮਾਂ ਦੀਆਂ ਡਿਊਟੀਆਂ ਵੱਡੇ ਪੱਧਰ ਤੇ ਲਗਾਈਆਂ ਗਈਆਂ ਹਨ ਅਤੇ ਲਗਾਈਆਂ ਵੀ ਘਰ ਤੋਂ 100-100 ਕਿਲੋਮੀਟਰ ਦੂਰ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਸਾਂਝੇ ਤੌਰ ’ਤੇ ਕਰਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਇਹੋ ਡਿਊਟੀਆਂ ਮੁਲਾਜ਼ਮਾਂ ਦੇ ਨੇੜੇ ਦੇ ਬਲਾਕਾਂ ਵਿੱਚ ਲਗਾਈਆਂ ਜਾਂਦੀਆਂ, ਜਿਸ ਨਾਲ ਜਿੱਥੇ ਮੁਲਾਜ਼ਮਾਂ ਦੀ ਖੱਜਲ-ਖੁਆਰੀ ਨਾ ਹੁੰਦੀ ਉੱਥੇ ਚੋਣਾਂ ਦੀ ਗਿਣਤੀ ਦਾ ਕੰਮ ਵੀ ਸੁਚਾਰੂ ਢੰਗ ਨਾਲ ਚੱਲ ਸਕਦਾ। ਜਥੇਬੰਦੀ ਨੇ ਇਹਨਾਂ ਹਾਲਾਤਾਂ ਵਿੱਚ ਕਿਸੇ ਕਿਸਮ ਦੀ ਸੜਕੀ ਹਾਦਸੇ ਤੋਂ ਬਚਣ ਲਈ ਪ੍ਰਸ਼ਾਸਨ ਨੂੰ ਤੁਰੰਤ ਪ੍ਰਭਾਵ ਤੋਂ ਇਹਨਾਂ ਬੇਨਿਯਮੀਆਂ ਨੂੰ ਸਹੀ ਕਰਨ ਲਈ ਕਿਹਾ ਗਿਆ ਤਾਂ ਜੋ ਮੁਲਾਜ਼ਮ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਮਾਨਸਿਕ ਤਨਾਅ ਤੋਂ ਪੂਰਾ ਕਰ ਸਕਣ।
ਇਸ ਮੌਕੇ ਅਧਿਆਪਕ ਆਗੂ ਸੁਨੀਲ ਕੁਮਾਰ,ਲੈਕਚਰਾਰ ਅਮਰ ਸਿੰਘ, ਲੈਕਚਰਾਰ ਉਪਿੰਦਰ ਸਿੰਘ,ਵਿਕਾਸ ਸ਼ਰਮਾ ਨਸਰਾਲਾ, ਸੰਜੀਵ ਧੂਤ, ਪ੍ਰਿੰਸ ਗੜ੍ਹਦੀਵਾਲਾ, ਰਜਤ ਮਹਾਜਨ, ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ, ਕਮਲਦੀਪ ਸਿੰਘ, ਅਨੁਪਮ ਰਤਨ, ਹੈੱਡ-ਮਾਸਟਰ ਸੰਦੀਪ ਬਡੇਸਰੋਂ, ਹੈੱਡ-ਮਾਸਟਰ ਨਸੀਬ ਸਿੰਘ,ਅਸ਼ੋਕ ਕੁਮਾਰ,ਨਰੇਸ਼ ਕੁਮਾਰ ਮਿੱਢਾ, ਚਮਨ ਲਾਲ,ਅਮਰਜੀਤ ਸਿੰਘ,ਪਰਸ ਰਾਮ,ਬਲਵਿੰਦਰ ਸਿੰਘ, ਰਾਜੇਸ਼ ਅਰੋੜਾ,ਉਮੇਸ ਕੁਮਾਰ,ਸਰਬਜੀਤ ਸਿੰਘ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਚਿਨ ਕੁਮਾਰ,ਜਸਵਿੰਦਰਪਾਲ,ਰਾਜ ਕੁਮਾਰ,ਸੰਦੀਪ ਕੁਮਾਰ,ਲੈਕਚਰਾਰ ਪ੍ਰਭਜੋਤ ਸਿੰਘ, ਰਣਵੀਰ ਸਿੰਘ,ਸਤਵਿੰਦਰ ਸਿੰਘ, ਪਰਮਜੀਤ ਕਾਤਿਬ,ਨਰਿੰਦਰ ਅਜਨੋਹਾ,ਲੈਕਚਰਾਰ ਪਵਨ ਕੁਮਾਰ ਗੋਇਲ, ਦਵਿੰਦਰ ਸਿੰਘ,ਅਸ਼ਵਨੀ ਰਾਣਾ, ਨਰਿੰਦਰ ਸਿੰਘ, ਮੈਡਮ ਪਰਮਜੀਤ ਕੌਰ ਸੂਸ, ਜਸਪ੍ਰੀਤ ਕੌਰ, ਬਲਜੀਤ ਕੌਸ਼ਲ, ਜਸਵੰਤ ਮੁਕੇਰੀਆਂ, ਮਨਜੀਤ ਸਿੰਘ , ਵਰਿੰਦਰ ਨਿਮਾਣਾ,ਸਤੀਸ਼ ਕੁਮਾਰ,ਪਰਮਜੀਤ ਸਿੰਘ, ਸੁਸ਼ੀਲ ਕੁਮਾਰ ਅਵਤਾਰ ਸਿੰਘ, ਲੈਕਚਰਾਰ ਨਰੇਸ਼ ਗੜ੍ਹਸ਼ੰਕਰ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ।