ਖੜੌਦੀ ਪਿੰਡ ਨੂੰ ਐਂਬੂਲੈਂਸ ਦਾਨ ਕੀਤੀ
ਖੜੌਦੀ ਪਿੰਡ ਨੂੰ ਐਂਬੂਲੈਂਸ ਦਾਨ ਕੀਤੀ
Publish Date: Fri, 12 Dec 2025 04:03 PM (IST)
Updated Date: Fri, 12 Dec 2025 04:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡ ਖੜੌਦੀ ’ਚ ਗੁਰਦੁਆਰਾ ਸ਼ਹੀਦਾਂ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਰਪੰਚ ਸੀਮਾ ਰਾਣੀ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਨੀਲਮ ਰਾਣੀ ਰੌੜੀ ਪਤਨੀ ਜੈ ਕਿਸ਼ਨ ਸਿੰਘ ਰੌੜੀ ਹਲਕਾ ਵਿਧਾਇਕ ਗੜ੍ਹਸ਼ੰਕਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਡੀ ਐਸ ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਹਾਜ਼ਰ ਹੋਏ। ਇਸ ਮੌਕੇ ਮਸਜਿਦ ਮਲਿਕ ਵੈਲਫੇਅਰ ਕਮੇਟੀ ਪਿੰਡ ਖੜੌਦੀ ਦੇ ਪ੍ਰਧਾਨ ਅਬਦੁਲ ਮਜ਼ੀਦ ਰਫੀਕ ਮਲਿਕ, ਹਨੀਫ ਮਹੁੰਮਦ , ਅਸਕਰੀ, ਰਵੀਨਾ ਮਲਿਕ ਵਲੋਂ ਪਿੰਡ ਨੂੰ ਐਂਬੂਲੈਂਸ ਭੇਟ ਕੀਤੀ। ਜਿਸ ਦਾ ਉਦਘਾਟਨ ਨੀਲਮ ਰਾਣੀ ਰੋੜੀ ਨੇ ਰੀਵਨ ਕੱਟ ਕੇ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਅਬਦੁਲ ਮਜ਼ੀਦ ਰਫੀਕ ਮਲਿਕ ਨੇ ਕਿਹਾ ਕਿ ਐਂਬੂਲੈਂਸ ਨੂੰ ਹਰੇਕ ਲੌੜਵਦ ਮਰੀਜ਼ ਕਿਸੇ ਵੀ ਟਾਈਮ ਲੌੜ ਵੇਲੇ ਵਰਤ ਸਕਦਾ ਹੈ। ਪਿੰਡ ’ਚ ਚਾਰ ਡਰਾਈਵਰ ਹਨ, ਜਿਹੜਾ ਵੀ ਮੌਕੇ ’ਤੇ ਹਾਜਰ ਹੋਇਆ ਉਹ ਸੇਵਾ ਕਰੇਗਾ।
ਇਲਾਕੇ ਦੇ ਲੋਕ ਵੀ ਲੋੜ ਵੇਲੇ ਇਹ ਐਂਬੂਲੈਂਸ ਵਰਤ ਸਕਦੇ ਹਨ। ਇਸ ਕਾਰਜ਼ ਲਈ ਸਮੂਹ ਸ਼ਹੀਦਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵਲੋਂ ਮਸਜਿਦ ਮਲਿਕ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਲੱਖਣ ਸਿੰਘ, ਸਰਪੰਚ ਸੀਮਾ ਰਾਣੀ,ਰਾਮ ਦਾਸ ਕਨੈਡਾ, ਜਸਵੰਤ ਰਾਏ ਪੰਚ, ਪਰਮਜੀਤ ਸਿੰਘ ਪੰਮਾ, ਇਕਬਾਲ ਸਿੰਘ,ਪੰਚ, ਸਰਬਜੀਤ ਕੌਰ ਪੰਚ,ਕਾਰੀ ਬਦਰੇਆਲਮ ਇਮਾਮ ਖੜੌਦੀ , ਹੁਸੈਨ ਸੈਲਾਂ ਖੁਰਦ,ਕੋਮਲ ਰਾਜ ਸਿੰਘ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਖੜੌਦੀ, ਪ੍ਰਧਾਨ ਬਹਾਦਰ ਸਿੰਘ ,ਸੋਮ ਨਾਥ, ਰਣਜੀਤ ਸਿੰਘ,ਬਿੰਦਰਜੀਤ ਸਿੰਘ, ਜਰਨੈਲ ਸਿੰਘ, ਕਮਲਜੀਤ ਸਿੰਘ,ਤਰਸੇਮ ਸਿੰਘ,ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੀ ਸੰਗਤਾਂ ਹਾਜ਼ਰ ਸਨ।