ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨੇ ਈਐੱਸਆਈਸੀ ਸੰਬਧੀ ਬੈਠਕ ਕਰਵਾਈ
ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨੇ ਈਐੱਸਆਈਸੀ ਸੰਬੰਧੀ ਬੈਠਕ ਕਰਵਾਈ
Publish Date: Fri, 05 Dec 2025 04:22 PM (IST)
Updated Date: Fri, 05 Dec 2025 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਮੁਕੇਰੀਆਂ ਦੀ ਇੱਕ ਬੈਠਕ ਸਕੱਤਰ ਡਾ. ਗਿਆਨ ਚੰਦ ਰਾਣਾ ਦੇ ਗ੍ਰਹਿ ਵਿਖੇ ਡਾ. ਗੁਰਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਬੈਠਕ ਵਿੱਚ ਇਪਲਾਈਜ਼ ਸਟੇਟ ਇਨਸ਼ੋਰੰਸ ਕਾਰਪੋਰੇਸ਼ਨ ਦੇ ਹੁਸ਼ਿਆਰਪੁਰ ਸ਼ਾਖਾ ਪ੍ਰਬੰਧਕ ਬਲਵੰਤ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਈਐੱਸਆਈਸੀ ਦੇ ਤਹਿਤ ਪੰਜੀਕਰਨ ਨੂੰ ਵਧਾਵਾ ਦੇਣ ਲਈ ਇੱਕ ਪਹਿਲ ਕੀਤੀ ਗਈ ਸੀ। ਜਿਸ ਦੇ ਤਹਿਤ 6 ਮਹੀਨੇ ਲਈ ਲਾਗੂ ਯੋਜਨਾ ਅਨੁਸਾਰ 1 ਜੁਲਾਈ 2025 ਤੋਂ 31 ਦਸੰਬਰ 2025 ਤੱਕ ਉਨ੍ਹਾਂ ਇਕਾਈਆਂ ਤੇ ਉੱਦਮੀਆਂ ਨੂੰ ਗੈਰ-ਰਜਿਸਟਰਡ ਕਰਮੀਆਂ ਲਈ ਪਿਛਲੇ ਸਮੇਂ ਦੇ ਰਹਿੰਦੇ ਕਿਸੇ ਅੰਸ਼ਦਾਨ, ਸਜ਼ਾ ਤੇ ਕਾਨੂੰਨੀ ਕਾਰਵਾਈ ਤੋਂ ਬਿਨਾਂ ਸਵੈ-ਪੰਜੀਕਰਨ ਲਈ ਵਧਾਵਾ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਈਐੱਸਆਈਸੀ ਦੇ ਨਾਲ ਸਾਰੇ ਪਾਤਰ ਕਰਮਚਾਰੀਆਂ ਦਾ ਪੰਜੀਕਰਨ ਨਹੀਂ ਕੀਤਾ। ਇਕਾਈ ਮਾਲਕ ਜਾਂ ਉੱਦਮੀ ਆਪਣੀ ਇਕਾਈ ਜਾਂ ਉੱਦਮ ਅਤੇ ਕਰਮਚਾਰੀਆਂ ਨੂੰ ਈਐੱਸਆਈਸੀ ਪੋਰਟਲ, ਸ਼੍ਰਮ ਸੁਵਿਧਾ ਅਤੇ ਐੱਮਸੀਏ ਪੋਰਟਲ ਦੇ ਰਾਹੀਂ ਡਿਜ਼ੀਟਲ ਰੂਪ ਨਾਲ ਰਜਿਸਟਰਡ ਕਰ ਸਕਦੇ ਹਨ। ਇਹ ਯੋਜਨਾ ਸਵੈਇੱਛਤ ਹੋਵੇਗੀ ਤੇ ਇਸਦਾ ਉਦੇਸ਼ ਵਾਂਝੇ ਰਹਿ ਗਈਆਂ ਇਕਾਈਆਂ ਤੇ ਮਜ਼ਦੂਰਾਂ ਨੂੰ ਈਐੱਸਆਈਸੀ ਦੇ ਦਾਇਰੇ ਵਿੱਚ ਲਿਆ ਕੇ ਵਿਆਪਕ ਸਮਾਜਿਕ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਸਮੇਂ ਡਾ. ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਮੁਕੇਰੀਆਂ ਈਐੱਸਆਈਸੀ ਨਾਲ ਮਿਲਜੁੱਲ ਕੇ ਕਰਮਚਾਰੀਆਂ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮੁਕੇਰੀਆਂ ਦੇ ਖਜ਼ਾਨਚੀ ਡਾ. ਦਵਿੰਦਰ ਸਿੰਘ, ਡਾ. ਸ਼ਵਿੰਦਰ ਸਿੰਘ ਮਠੌਣ, ਡਾ. ਸੁਸ਼ੀਲ ਸਹਿਗਲ, ਡਾ. ਕਪਿਲਾ, ਡਾ. ਰਜਤ ਗੁਪਤਾ, ਡਾ. ਮੀਨਾਕਸ਼ੀ, ਡਾ. ਕਮਲਜੀਤ, ਡਾ. ਹਰਜੀਤ ਸਿੰਘ, ਡਾ. ਲਖਵਿੰਦਰ, ਡਾ. ਰਾਜੀਵ ਸੈਣੀ ਆਦਿ ਹਾਜ਼ਰ ਸਨ।