ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਭਾਜਪਾ ਦੇ 8 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਭਾਜਪਾ ਦੇ 8 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
Publish Date: Fri, 05 Dec 2025 04:18 PM (IST)
Updated Date: Fri, 05 Dec 2025 04:21 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਅਗਾਮੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ 8 ਉਮੀਦਵਾਰਾਂ ਵੱਲੋਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਜੈ ਕੌਸ਼ਲ ਸੇਠੂ ਅਤੇ ਹਲਕਾ ਮੁਕੇਰੀਆਂ ਵਿਧਾਇਕ ਜੰਗੀ ਲਾਲ ਮਹਾਜਨ ਦੀ ਅਗਵਾਈ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਨਾਮਜ਼ਦਗੀਆਂ ਭਰਨ ਮਗਰੋਂ ਗੱਲਬਾਤ ਕਰਦਿਆਂ ਅਜੈ ਕੌਸ਼ਲ ਸੇਠੂ ਅਤੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਪੱਖੀ ਪਾਰਟੀ ਹੈ ਜਿਸਦੇ ਰਾਜ ਵਿੱਚ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕ ਰਿਹਾ ਹੈ। ਪਾਰਟੀ ਵੱਲੋਂ ਮੁਕੇਰੀਆਂ ਦੇ ਭੰਗਾਲਾ ਜ਼ੋਨ ਤੋਂ ਰਜਿੰਦਰ ਸਿੰਘ, ਨੰਗਲ ਬਿਹਾਲ ਜ਼ੋਨ ਤੋਂ ਰਜਨੀ ਬਾਲਾ, ਨੌਸ਼ਹਿਰਾ ਪੱਤਣ ਜ਼ੋਨ ਤੋਂ ਸੰਜੋਗਤਾ ਦੇਵੀ, ਹਾਜੀਪੁਰ ਜ਼ੋਨ ਤੋਂ ਮਹਿੰਦਰ ਸਿੰਘ, ਦਸੂਹਾ ਦੇ ਘੋਗਰਾ ਜ਼ੋਨ ਤੋਂ ਲਖਵੀਰ ਸਿੰਘ, ਅਮਰੋਹ ਜ਼ੋਨ ਤੋਂ ਕੁਲਜੀਤ ਸਿੰਘ, ਸੰਸਾਰਪੁਰ ਜ਼ੋਨ ਤੋਂ ਜੋਤੀ ਬਾਲਾ ਅਤੇ ਟਾਂਡਾ ਦੇ ਜਾਜਾ ਜ਼ੋਨ ਤੋਂ ਮਨਜੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਸਾਰੇ ਉਮੀਦਵਾਰ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਆਗੂ ਸੁਸ਼ੀਲ ਕੁਮਾਰ ਪਿੰਕੀ ਵੀ ਹਾਜ਼ਰ ਸਨ।