ਵਿਸ਼ਵ ਏਡਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ
ਵਿਸ਼ਵ ਏਡਜ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ
Publish Date: Fri, 05 Dec 2025 04:15 PM (IST)
Updated Date: Fri, 05 Dec 2025 04:18 PM (IST)

ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਦਸੂਹਾ: ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਹਾਜਰੀ ਵਿੱਚ ਸਿਵਲ ਹਸਪਤਾਲ ਦਸੂਹਾ ਵਿਖੇ ਵਿਸ਼ਵ ਏਡਜ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਮੁੱਖ ਮਕਸਦ ਲੋਕਾਂ ਵਿੱਚ ਏਡਜ ਬਾਰੇ ਜਾਗਰੂਕਤਾ, ਰੋਕਥਾਮ, ਇਲਾਜ ਅਤੇ ਐਚ.ਆਈ.ਵੀ ਨਾਲ ਜੀ ਰਹੇ ਲੋਕਾਂ ਪ੍ਰਤੀ ਸਹਿਯੋਗ ਅਤੇ ਦਯਾ ਪ੍ਰਗਟਾਉਣਾ ਹੈ। ਐਚ.ਆਈ.ਵੀ ਇੱਕ ਲਾਇਲਾਜ ਬਿਮਾਰੀ ਹੈ ਪ੍ਰੰਤੂ ਟਾਇਮ ਸਿਰ ਇਲਾਜ ਸ਼ੁਰੂ ਕਰਵਾ ਕੇ ਅਸੀਂ ਲੰਮਾ ਸਮਾਂ ਜੀ ਸਕਦੇ ਹਾਂ। ਇਹ ਬਿਮਾਰੀ ਬਿਨਾ ਪ੍ਰਹੇਜ ਕੀਤੇ ਯੋਨ ਸੰਬੰਧ ਬਣਾਉਣ ਨਾਲ ,ਦੂਸ਼ਿਤ ਸੂਈਆਂ ਦੇ ਇਸਤੇਮਾਲ ਕਰਨ ਨਾਲ ,ਬਿਨਾ ਜਾਂਚ ਕੀਤੇ ਖੂਨ ਚੜਾਉਂਣ ਨਾਲ ਅਤੇ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਹੈ। ਏਡਜ ਸੰਬੰਧੀ ਜਾਗਰੂਕ ਰਹਿ ਕਿ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਆਈ.ਸੀ.ਟੀ.ਸੀ ਕਾਉਸਲਰ ਕਮਲਜੀਤ ਕੌਰ ਨੇ ਦੱਸਿਆ ਕਿ ਏਡਜ ਸੰਬੰਧੀ ਭੇਦਭਾਵ ਨੂੰ ਖਤਮ ਕਰੋ। ਰੋਕਥਾਮ ਅਤੇ ਟੈਸਟਿੰਗ ਨੂੰ ਆਪਣੀ ਆਦਤ ਬਣਾਓ ਅਤੇ ਆਪਣੀ ਸਿਹਤ ਬਾਰੇ ਜਾਗਰੂਕ ਰਹੋ। ਇਸ ਇਸ ਮੋਕੇ ਡਾ.ਕਰਨਜੀਤ ਸਿੰਘ ,ਡਾ.ਕੁਲਵਿੰਦਰ ਸਿੰਘ, ਡਾ.ਨਮਰਤਾਪੁਰੀ, ਸੀਨੀਅਰ ਲੈਬ ਟਕਨੀਸਸੀਨ ਡੈਨੀਅਲ, ਸਿਸਟਰ ਇੰਚਾਰ ਜਸਵਿੰਦਰ ਕੌਰ, ਆਈ.ਸੀ.ਟੀ.ਸੀ ਕਾਉਸਲਰ ਕਮਲਜੀਤ ਕੌਰ, ਸਿਹਤ ਕਰਮਚਾਰੀ ਗੁਰਨਾਮ ਸਿੰਘ, ਕੁਲਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਹੋਏ।