ਟੂਰਨਾਮੈਂਟ ’ਚ ਨੰਗਲ ਖਿਡਾਰੀਆਂ, ਕਾਲੇਵਾਲ ਭਗਤਾਂ, ਸਰਹਾਲਾ ਕਲਾਂ, ਮਾਹਿਲਪੁਰ ਕੁਆਟਰ ਫਾਈਨਲ ’ਚ ਪੁੱਜਾ
ਫੁੱਟਬਾਲ ਟੂਰਨਾਮੈਂਟ ’ਚ ਨੰਗਲ ਖਿਡਾਰੀਆ, ਕਾਲੇਵਾਲ ਭਗਤਾਂ, ਸਰਹਾਲਾ ਕਲਾਂ, ਮਾਹਿਲਪੁਰ ਕੁਆਟਰ ਫਾਈਨਲ ਵਿਚ ਪ੍ਰਵੇਸ਼
Publish Date: Fri, 05 Dec 2025 04:10 PM (IST)
Updated Date: Fri, 05 Dec 2025 04:12 PM (IST)
ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡ ਭਾਰਟਾ ਗਣੇਸ਼ ਪੁਰ ’ਚ 1008 ਸੰਤ ਬਾਬਾ ਮਾਹਨ ਦਾਸ ਜੀ ਦੀ ਯਾਦ ਨੂੰ ਸਮਰਪਿਤ 22ਵਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਮਾਹਨ ਦਾਸ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਸੰਤ ਬਾਬਾ ਕਿਰਪਾਲ ਦਾਸ ਪ੍ਰਧਾਨ ,ਸੰਤ ਬਾਬਾ ਸੰਤੋਖ ਦਾਸ ਜੀ ਅਗਵਾਈ ਹੇਠ ਗ੍ਰਾਮ ਪੰਚਾਇਤ ਭਾਰਟਾ, ਗ੍ਰਾਮ ਪੰਚਾਇਤ ਗਣੇਸ਼ ਪੁਰ ਸਮੂਹ ਐਨ ਆਰ ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸ਼ਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਦ ਕਿ ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਵਾਈਸ ਪ੍ਰਧਾਨ ਸਾਬਕਾ ਸੰਮਤੀ ਮੈਂਬਰ ਰਸ਼ਪਾਲ ਸਿੰਘ ਲਾਲੀ, ਸਰਪੰਚ ਪ੍ਰਵੀਨ ਬਾਲਾ ਭਾਰਟਾ, ਸਰਪੰਚ ਕਵਲਦੀਪ ਕੌਰ ਗਣੇਸ਼ ਪੁਰ, ਨੰਬਰਦਾਰ ਤਕਦੀਰ ਸਿੰਘ, ਰਾਮਪਾਲ, ਪੰਡਿਤ ਦਵਿੰਦਰ ਸਿੰਘ ਬਾਹੋਵਾਲ, ਪਰਮਿੰਦਰ ਸਿੰਘ ਬਿਜਲੀ ਬੋਰਡ, ਰਾਮ ਲੁਭਾਇਆ ਕੈਂਡੋਵਾਲ ਯੂ ਕੇ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਗੁਰਮੇਲ ਸਿੰਘ ਇੱਟਲੀ, ਮਾਸਟਰ ਜਗਜੀਤ ਸਿੰਘ, ਇੰਦਰਜੀਤ ਸਿੰਘ ਆਦਿ ਨੇ ਕੀਤੀ।
ਇਸ ਖੇਡੇ ਗਏ ਮੈਚ ਵਿਚ ਮੁੱਖ ਮਹਿਮਾਨ ਵਜੋਂ ਫੁੱਟਬਾਲ ਕੋਚ ਜਸਵੀਰ ਸਿੰਘ ਭਾਰਟਾ, ਪਰਮਿੰਦਰ ਸਿੰਘ ਮਿੰਟੂ ਸ਼ਾਮਲ ਹੋ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਖੇਡੇ ਗਏ ਮੈਚਾ ਵਿਚ ਨੰਗਲ ਖਿਡਾਰੀਆ ਨੇ ਜੀਵਨ ਪੁਰ ਜੱਟਾਂ ਨੂੰ 7-0,ਕਾਲੇਵਾਲ ਭਗਤਾਂ ਨੇ ਮਜਾਰਾ ਡੀਗਰੀਆ ਨੂੰ 1-0, ਸਰਹਾਲਾ ਕਲਾਂ ਨੇ ਪਾਲਦੀ ਨੂੰ 1-0ਅਤੇ ਮਾਹਿਲਪੁਰ ਨੇ ਪੰਜੌੜਾ ਨੂੰ ਪਰਨੱਲਟੀ ਕਿੱਕ ਰਾਹੀ 5-4 ਨਾਲ ਜਿੱਤ ਕੇ ਕੁਆਟਰ ਫਾਈਨਲ ਵਿ ਪ੍ਰਵੇਸ ਕੀਤਾ। ਇਸ ਮੌਕੇ ਹਰਮੇਲ ਸਿੰਘ, ਪਰਮਿੰਦਰ ਸਿੰਘ ਮੈਟੂ, ਬਲਵੀਰ ਸਿੰਘ, ਜਤਿੰਦਰ ਸਿੰਘ, ਰਾਜਦੀਪ ਸਿੰਘ, ਤੀਰਥ ਕੌਰ ਗਣੇਸ਼ ਪੁਰ ਸਾਬਕਾ ਸਰਪੰਚ, ਕਰਨੈਲ ਸਿੰਘ,,ਗੁਰਪਾਲ ਕੌਰ ਪੰਚ,ਡਾ ਕਮਲਜੀਤ ਸਿੰਘ, ਗੁਰਪਾਲ ਕੌਰ, ਗੁਰਵੰਤ ਸਿੰਘ, ਜਸਵੀਰ ਸਿੰਘ ਕੋਚ, ਓਂਕਾਰ ਸਿੰਘ ਕੋਚ, ਇਕਬਾਲ ਸਿੰਘ ਬਾਲੀ ਕੋਚ, ਇੰਦਰਜੀਤ ਸਿੰਘ ਭਾਰਟਾ, ਗੁਲਵੰਤ ਸਿੰਘ,ਹਰਦੀਸ ਸਿੰਘ,ਡਾ ਜੋਗਾ ਸਿੰਘ, ਗੁਰਿੰਦਰ ਸਿੰਘ ਗੋਲਡੀ, ਚਮਨ ਲਾਲ ਪੰਚ ਭਾਰਟਾ ,ਘੁੱਦਾ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।