ਸਾਬਕਾ ਕੈਬਿਨੇਟ ਮੰਤਰੀ ਦੇ ਪੀ.ਏ ਪਰਮਾਰ ਦੀ ਜਮਾਨਤ ਅਰਜੀ ਅਦਾਲਤ ਵਲੋਂ ਖਾਰਿਜ਼
ਸਾਬਕਾ ਕੈਬਿਨੇਟ ਮੰਤਰੀ ਦੇ ਪੀ.ਏ
Publish Date: Fri, 28 Nov 2025 05:11 PM (IST)
Updated Date: Fri, 28 Nov 2025 05:14 PM (IST)

ਸਟਾਫ਼ ਰਿਪੋਰਟਰ ,ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵਾਂ ਦੇ ਵਿੱਚ ਸਾਈਬਰ ਕ੍ਰਾਈਮ ਦਾ ਇੱਕ ਗੰਭੀਰ ਅਤੇ ਹਾਈ ਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਢੁੰਗਾਈ ਤਾਂ ਰੋਮਾਂਚਕ ਹੈ ਪਰ ਕਾਨੂੰਨ ਬਹੁਤ ਹੀ ਗੰਭੀਰ ਅਪਰਾਧ ਹੈ। ਇਸ ਮਾਮਲੇ ਵਿੱਚ ਸਾਬਕਾ ਕੈਬਿਨੇਟ ਮੰਤਰੀ ਦੇ ਪੀ.ਏ ਰਜਿੰਦਰ ਪਰਮਾਰ ਨੇ ਹੁਸ਼ਿਆਰਪੁਰ ਦੇ ਕਈ ਉਘੇ ਵਿਅਕਤੀਆਂ ਨੂੰ ਬਦਨਾਮ ਕਰਨ ਦੀ ਡਿਜੀਟਲ ਸਾਜਿਸ਼ ਰਚੀ ਸੀ,ਲੇਕਿਨ ਸਾਈਬਰ ਕ੍ਰਾਈਮ ਪੁਲਿਸ ਨੇ ਉਸਨੂੰ ਨਾਕਾਮ ਕਰ ਦਿੱਤਾ । ਸਾਬਕਾ ਮੰਤਰੀ ਦੇ ਪੀ.ਏ ਤੇ ਪਿਛਲੇ ਦਿਨੀ ਕਈ ਧਾਰਾਵਾਂ ਦੇ ਤਹਿਤ ਹੁਸ਼ਿਆਰਪੁਰ ਸਾਈਬਰ ਕ੍ਰਾਈਮ ਪੁਲਿਸ ਨੇ ਮਾਮਲਾ ਦਰਜ ਕਰਕੇ ਰਜਿੰਦਰ ਪਰਮਾਰ ਨੂੰ ਗਿਰਫਤਾਰ ਕੀਤਾ ਸੀ। ਸ਼ਿਕਾਇਤ ਕਰਤਾ ਧੀਰਜ ਸ਼ਰਮਾ ਉਰਫ ਸ਼ਾਨੂ ਨੇ ਦੱਸਿਆ ਕਿ ਰਾਜਾ ਠਾਕਰ ਅਤੇ ਡਡਵਾਲ ਵਿਜੇ ਦੇ ਨਾਮ ਤੇ ਫਰਜ਼ੀ ਫੇਸਬੁਕ ਆਈ.ਡੀ ਬਣਾਕੇ ਪ੍ਰਤਿਸ਼ਟ ਹਸਤੀਆਂ ਦੇ ਖਿਲਾਫ ਅਪੱਤੀਜਨਕ ਅਤੇ ਕਈ ਹੋਰ ਤਰ੍ਹਾਂ ਦੀਆਂ ਪੋਸਟਾਂ ਫੇਸਬੁੱਕ ਤੇ ਪਾਈਆਂ ਗਈਆਂ ਸੀ,ਜਿਸ ਦੀ ਸ਼ਿਕਾਇਤ ਹੁਸ਼ਿਆਰਪੁਰ ਦੇ ਸਾਈਬਰ ਸੈਲ ਨੂੰ ਦਿੱਤੀ ਗਈ ਸੀ ਅਤੇ ਇਸ ਦੀ ਤਫਤੀਸ਼ ਇੰਸਪੈਕਟਰ ਰਜਿੰਦਰ ਕੁਮਾਰ ਮੁੱਖ ਅਫਸਰ ਸਾਈਬਰ ਸੈਲ ਦੁਆਰਾ ਕੀਤੀ ਗਈ ਅਤੇ ਫੇਸਬੁਕ ਤੋਂ ਡਿਟੇਲ ਰਿਕਾਰਡ ਮੰਗਾਇਆ ਗਿਆ ਅਤੇ ਜਦੋਂ ਜਾਂਚ ਪੂਰੀ ਹੋਈ ਤੇ ਪਤਾ ਲੱਗਾ ਕਿ ਇਹ ਪੋਸਟਾਂ ਦੋਸ਼ੀ ਦੇ ਨਾਮ ਤੇ ਜੀਓ ਦੇ ਲੈਂਡਲਾਈਨ ਕਨੈਕਸ਼ਨ ਦੇ ਮਾਧਿਅਮ ਤੋਂ ਅਪਲੋਡ ਕੀਤੀਆਂ ਗਈਆਂ ਸੀ। ਜਾਂਚ ਦੌਰਾਨ ਦੋਸ਼ੀ ਦੀ ਪਹਿਛਾਣ ਰਜਿੰਦਰ ਪਰਮਾਰ ਦੇ ਤੌਰ ਤੇ ਹੋਈ, ਜੋ ਕਿ ਸਾਬਕਾ ਕੈਬਿਨੇਟ ਮੰਤਰੀ ਦਾ ਪੀ.ਏ ਹੈ ਜਿਸ ਦਾ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਸਬੂਤਾਂ ਦੇ ਆਧਾਰ ਤੇ ਦੋਸ਼ੀ ਦਾ ਪਰਦਾ ਫਾਰਸ਼ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ ਭੇਜ ਦਿਤਾ ਗਿਆ। ਉਸ ਤੋਂ ਬਾਅਦ ਦੋਸ਼ੀ ਵਲੋਂ ਆਪਣੀ ਜਮਾਨਤ ਲਈ ਅਦਾਲਤ ਵਿਚ 26-11-2025 ਨੂੰ ਪਟੀਸ਼ਨ ਦਾਇਰ ਕਿਤੀ ਗਈ ਅਤੇ ਜਿਸ ਦੀ ਮਾਨਜੋਗ ਸੀ.ਜੀ.ਐਮ ਦੀ ਅਦਾਲਤ ਵਿੱਚ ਸੁਣਵਾਈ ਹੋਈ ਅਤੇ ਜਿਸ ਦੇ ਚਲਦੇ ਮਾਨਯੋਗ ਜੱਜ ਅਜੇ ਪਾਲ ਸਿੰਘ ਦੀ ਅਦਾਲਤ ਵੱਲੋਂ ਉਸ ਦੇ ਖਿਲਾਫ ਮਿਲੇ ਸਬੂਤਾਂ ਅਤੇ ਦਲੀਲਾਂ ਦੇ ਆਧਾਰ ਤੇ ਦੋਸ਼ੀ ਰਜਿੰਦਰ ਪਰਮਾਰ ਦੀ ਜਮਾਨਤ ਪਟੀਸ਼ਨ ਅਰਜੀ ਨੂੰ ਖਾਰਜ ਕਰ ਦਿਤਾ ਗਿਆ । ਹੁਸ਼ਿਆਰਪੁਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਬਿਨਾਂ ਸੱਚ ਅਤੇ ਅਨਜਾਨ ਪ੍ਰੋਫਾਈਲ ਤੇ ਪੋਸਟ ਬਣਾ ਕੇ ਜਾਂ ਫੇਕ ਆਈ.ਡੀ ਬਣਾ ਕੇ ਕੁਝ ਵੀ ਪੋਸਟ ਨਾ ਕੀਤੀ ਜਾਵੇ,ਜੋ ਕਿ ਇੱਕ ਬਹੁਤ ਹੀ ਸੰਗੀਨ ਅਪਰਾਧ ਹੈ। ਅਗਰ ਕਿਸੇ ਵੀ ਵਿਅਕਤੀ ਨੂੰ ਕੋਈ ਇਦਾਂ ਦਾ ਕੋਈ ਵੀ ਕੰਟੈਕਟ ਮਿਲੇ ਤਾਂ ਉਹ ਤੁਰੰਤ ਇਸ ਬਾਰੇ ਸਾਈਬਰ ਕ੍ਰਾਈਮ ਥਾਨਾ ਹੁਸ਼ਿਆਰਪੁਰ ਜਾ ਪੁਲਿਸ ਹੈਲਪਲਾਈਨ ਤੇ ਸੂਚਿਤ ਕੀਤਾ ਜਾਵੇ। ਉਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਫੇਸਬੁਕ ਜਾ ਕਿਸੇ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਕੰਟੈਂਟਾਂ ਨੂੰ ਅੱਗੇ ਫਾਰਵਰਡ ਨਾ ਕੀਤਾ ਜਾਵੇ।