ਉਦਘਾਟਨ ਦੇ ਬਾਵਜੂਦ ਵੀ ਨਹੀਂ ਖੁੱਲ੍ਹਿਆ ਸੇਵਾ ਕੇਂਦਰ
ਉਦਘਾਟਨ ਦੇ ਬਾਵਜੂਦ ਵੀ ਨਹੀਂ
Publish Date: Thu, 27 Nov 2025 05:03 PM (IST)
Updated Date: Thu, 27 Nov 2025 05:05 PM (IST)

ਦੇਸ ਰਾਜ, ਪੰਜਾਬੀ ਜਾਗਰਣ ਦਾਤਾਰਪੁਰ : ਬਲਾਕ ਤਲਵਾੜਾ ਅਧੀਨ ਆਉਂਦੇ ਸੇਵਾ ਕੇਂਦਰਾਂ ’ਚ ਲੋਕਾਂ ਦੇ ਕੰਮ ਨਾ ਹੋਣ ਦੀ ਸੂਰਤ ਚ ਨਿਰਾਸ਼ ਘਰ ਪਰਤਦੇ ਲੋਕ ਗਰੰਟੀ ਦੇਣ ਦੇ ਮਨਸੂਬਿਆਂ ਨਾਲ਼ ਸੂਬੇ ਦੀ ਸੱਤਾ ਤੇ ਕਾਬਜ਼ ਹੋਈ ਆਪ ਸਰਕਾਰ ਤੋਂ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਨਾ ਮਿਲਣ ਤੇ ਨਿਰਾਸ਼ਾ ਪੱਲੇ ਪਈ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਨਿਲ ਦਾਤਾਰਪੁਰ ਬਿੱਟੂ ਨੇ ਦੱਸਿਆ ਕਿ ਬਲਾਕ ਤਲਵਾੜਾ ਦੇ ਅਧੀਨ ਆਉਂਦੇ ਸੇਵਾ ਕੇਂਦਰਾਂ ਵਿੱਚੋਂ ਜਿੱਥੇ 2 ਸੇਵਾ ਕੇਂਦਰ ਹੀ ਲੋਕਾਂ ਲਈ ਸੇਵਾਵਾਂ ਨਿਭਾ ਰਹੇ ਹਨ ਬਾਕੀ ਸੇਵਾ ਕੇਂਦਰ ਭੰਗ ਬੂਟੀ ਉਗਣ ਤੇ ਜ਼ਹਿਰੀਲੇ ਜਾਨਵਰਾਂ ਦੀ ਰਹਾਇਸ਼ ਬਣ ਚੁੱਕੇ ਹਨ। ਕੰਢੀ ਖੇਤਰ ਦੇ ਕਸਬਾ ਦਾਤਾਰਪੁਰ ਚ ਬੰਦ ਪਏ ਸੇਵਾ ਕੇਂਦਰ ਨੂੰ ਕਰੀਬ ਦੋ ਮਹੀਨੇ ਪਹਿਲਾਂ ਰੰਗ ਰੋਗਨ ਕਰਨ ਉਪਰੰਤ ਰਸਮੀ ਉਦਘਾਟਨ ਕਰਕੇ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ ਖੋਲ੍ਹਣ ਤੇ ਇਲਾਕੇ ਦੇ ਲੋਕਾਂ ਨੂੰ ਉਮੀਦ ਜਾਗੀ। ਪਰ ਦੋ ਮਹਿਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਦਾਤਾਰਪੁਰ ਦਾਣਾ ਮੰਡੀ ਨਜ਼ਦੀਕ ਲਿਸ਼ਕਦੇ ਸੇਵਾ ਕੇਂਦਰ ਦੇ ਬੂਹੇ ਲੱਗਿਆ ਤਾਲੇ ਨੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਲੋਕ ਆਪਣੇ ਅਤੀ ਜ਼ਰੂਰੀ ਸਰਕਾਰੀ ਸਰਟੀਫਿਕੇਟ ਬਣਾਉਣ ਲਈ ਤਲਵਾੜਾ ਤੇ ਕਮਾਈ ਦੇਵੀ ਸੇਵਾ ਕੇਂਦਰ ਵੱਲ ਰੁੱਖ ਕਰਨ ਤੇ ਵਾਧੂ ਭੀੜ ਵਾਲੀਆਂ ਲਾਈਨਾਂ ਚ ਲੱਗਣ ਤੇ ਸਮੇਂ ਸਿਰ ਅਤੀ ਜ਼ਰੂਰੀ ਸਰਟੀਫਿਕੇਟ ਨਾ ਬਣਨ ਤੇ ਬਾਰ ਬਾਰ ਖਜਲ ਖੁਆਰ ਹੋ ਕੇ ਘਰ ਨਿਰਾਸ਼ ਪਰਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੀਡਰ ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆ ਨੂੰ ਵੋਟਾਂ ਵੇਲੇ ਮੁੱਦਾ ਬਣਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉੱਲੂ ਸਿੱਧਾ ਕਰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਦਾਤਾਰਪੁਰ ਸੇਵਾ ਕੇਂਦਰ ਨੂੰ ਜਲਦ ਤੋਂ ਜਲਦ ਲੋਕਾਂ ਦੀ ਸਹੂਲਤ ਲਈ ਖੋਲਣ ਦੀ ਮੰਗ ਕੀਤੀ।