ਅਮਰੋਹ ਵਿੱਖੇ 17ਵਾਂ ਖੂਨਦਾਨ ਕੈਂਪ ਲਗਾਇਆ
ਅਮਰੋਹ ਵਿੱਖੇ 17ਵਾਂ ਖੂਨਦਾਨ ਕੈਂਪ ਲਗਾਇਆ ਗਿਆ
Publish Date: Mon, 24 Nov 2025 04:11 PM (IST)
Updated Date: Mon, 24 Nov 2025 04:13 PM (IST)

ਨਵਦੀਪ ਸਿੰਘ, ਪੰਜਾਬੀ ਜਾਗਰਣ, ਹਾਜੀਪੁਰ: ਸਰਵੇ ਭਵੰਤੂ ਸੁਖਿਨ ਸੋਸਾਇਟੀ ਰਜਿ. ਨੇ ਸੰਗਠਨ ਦੇ ਪ੍ਰਧਾਨ ਨਰੇਸ਼ ਠਾਕੁਰ ਦੀ ਅਗਵਾਈ ਹੇਠ ਪ੍ਰੀਤ ਪੈਟਰੋਲੀਅਮ ਪਿੰਡ ਅਮਰੋਹ ਵਿਖੇ 17ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸੀਨੀਅਰ ਸਮਾਜ ਸੇਵਕ ਵਿਨੈ ਡੋਗਰਾ ਵਿਸ਼ੇਸ਼ ਮਹਿਮਾਨ ਵੱਜੋ ਸਨ। ਇਸ ਕੈਂਪ ਦੌਰਾਨ ਰਕਤ ਵੀਰਾਂ ਅਤੇ ਰਕਤ ਭੈਣਾ ਨੇ 150 ਯੂਨਿਟ ਤੋਂ ਵੱਧ ਖੂਨਦਾਨ ਕੀਤਾ। ਵਿਨੈ ਡੋਗਰਾ ਨੇ ਕਿਹਾ ਕਿ ਹਰ ਪੰਜਾਬੀ ਜੋ ਹਰ ਔਖੇ ਸਮੇਂ ਵਿੱਚ ਦੇਸ਼ ਦੀ ਆਜ਼ਾਦੀ ਅਤੇ ਰਾਸ਼ਟਰੀ ਹਿੱਤ ਵਿੱਚ ਸਭ ਤੋਂ ਅੱਗੇ ਰਿਹਾ ਹੈ, ਉੱਥੇ ਹੀ ਖੂਨਦਾਨ ਕਰਕੇ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਪੰਜਾਬ ਰਾਜ ਨੂੰ ਮਜ਼ਬੂਤ ਕਰ ਰਿਹਾ ਹੈ। ਸੰਸਥਾ ਹਮੇਸ਼ਾ ਸ਼ਲਾਘਾਯੋਗ ਕੰਮ ਕਰਦੀ ਰਹੀ ਹੈ ਅਤੇ ਇਸ ਕੈਂਪ ਦੇ ਸਫਲ ਆਯੋਜਨ ਲਈ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਸੂਬੇ ਦੀ ਮੌਜੂਦਾ ਨਾਜ਼ੁਕ ਸਥਿਤੀ ਕਾਰਨ ਨੌਜਵਾਨ ਪੀੜ੍ਹੀ ਆਪਣਾ ਰਸਤਾ ਭਟਕ ਗਈ ਹੈ ਪਰ ਹੁਣ ਸਾਨੂੰ ਖੇਤਰ ਅਤੇ ਸੂਬੇ ਦੀ ਭਲਾਈ ਲਈ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨੇ ਚਾਹੀਦੇ ਹਨ। ਇਸ ਮੌਕੇ ਨਰੇਸ਼ ਠਾਕੁਰ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਾਡੀ ਸੰਸਥਾ ਸਾਰੇ ਜਨਤਕ ਸੇਵਾ ਪ੍ਰੋਗਰਾਮਾਂ ਵਿੱਚ ਬਿਨਾਂ ਕਿਸੇ ਸਵਾਰਥ ਜਾਂ ਰਾਜਨੀਤਿਕ ਭੇਦਭਾਵ ਦੇ ਖੇਤਰ ਦੇ ਲੋਕਾਂ ਅਤੇ ਸਮਾਜ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰੇਗੀ। ਇਸ ਮੌਕੇ ਨਰੇਸ਼ ਠਾਕੁਰ, ਸੰਦੀਪ ਕੰਵਰ, ਗੁਰਮੀਤ ਸਿੰਘ, ਰਾਜੇਸ਼ ਠਾਕੁਰ, ਸੁਰਿੰਦਰ ਸਿੰਘ, ਅਨਿਲ ਸ਼ਰਮਾ, ਸੋਮ ਦੱਤ, ਰਾਜੀਵ ਸ਼ਰਮਾ, ਬਲਵਿੰਦਰ ਸਿੰਘ, ਵਿਸ਼ਾਲ, ਮੰਗਲ ਸਿੰਘ, ਕੰਚਨ ਠਾਕੁਰ, ਵਿਕਰਮ, ਕੁਲਦੀਪ, ਗੋਲਡੀ, ਅਜੀਤ ਸਿੰਘ, ਸੁਨੀਲ, ਰਾਜ ਕੁਮਾਰ, ਰੋਹਿਤ ਕੁਮਾਰ, ਬਲਵਿੰਦਰ ਸਿੰਘ, ਸ਼ਮੀ ਰਾਣਾ, ਨਿਤਿਨ ਰਾਣਾ, ਅਯਾਨ, ਹੇਮ ਰਾਜ, ਧੀਰਜ ਸਿੰਘ, ਅੰਕੂ, ਉਦਯੋਗਪਤੀ ਯੋਗੇਸ਼ ਅਰੋੜਾ, ਤਰੁਣ ਕੁਮਾਰ ਆਦਿ ਮੌਜੂਦ ਸਨ।