ਬਲਾਕ ਸਾਇੰਸ ਪ੍ਰਦਰਸ਼ਨੀ 'ਚ ਸਕੂਲ ਨੈਣੋਵਾਲ ਜੇਤੂ
ਬਲਾਕ ਸਾਇੰਸ ਪ੍ਰਦਰਸ਼ਨੀ 'ਚ ਸਰਕਾਰੀ ਮਿਡਲ ਸਕੂਲ ਨੈਣੋਵਾਲ ਵੈਦ ਜੁਨੀਅਰ ਵਿੰਗ ਜੇਤੂ
Publish Date: Mon, 24 Nov 2025 04:08 PM (IST)
Updated Date: Mon, 24 Nov 2025 04:10 PM (IST)
ਹੈਪੀ , ਪੰਜਾਬੀ ਜਾਗਰਣ, ਬੁੱਲ੍ਹੋਵਾਲ: ਜ਼ਿਲਾ ਸਿੱਖਿਆ ਅਫਸਰ ਅਤੇ ਬੀਐਨਓ ਕੁਲਵੰਤ ਸਿੰਘ ਦੀ ਅਗਵਾਈ ਹੇਠ ਕੌਮੀ ਅਵਿਸ਼ਕਾਰ ਅਭਿਆਨ ਤਹਿਤ ਸਾਇੰਸ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡਿਆਲਾ ਸੈਣੀਆਂ ਵਿਖੇ ਹੋਈ। ਇਸ ਮੌਕੇ ਬੁੱਲ੍ਹੋਵਾਲ ਬਲਾਕ ਦੇ ਵੱਖ-ਵੱਖ ਬਲਾਕਾਂ ਦੇ ਸਮੂਹ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਰਕਾਰੀ ਮਿਡਲ ਸਕੂਲ ਨੈਣੋਵਾਲ ਵੈਦ ਦੇ ਵਿਦਿਆਰਥੀਆਂ ਵੱਲੋਂ ਲਗਨ ਕੁਮਾਰ ਅਤੇ ਹਰਜੋਤ ਕੌਰ ਨੇ ਜੂਨੀਅਰ ਵਿੰਗ ਵਿੱਚ ਕ੍ਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਗਾਈਡ ਅਧਿਆਪਕ ਹਰਦੀਪ ਕੌਰ ਸਾਇੰਸ ਮਿਸਟਰੈਸ ਨੇ ਦੱਸਿਆ ਕਿ ਬੱਚਿਆਂ ਨੇ ਕੁਦਰਤੀ ਖੇਤੀ ਪ੍ਰਣਾਲੀ ਅਤੇ ਮੈਥੇ ਮੈਡੀਕਲ ਮਾਡਲਿੰਗ ਥੀਮ ਦੇ ਅੰਤਰਗਤ ਮਾਡਲ ਤਿਆਰ ਕੀਤਾ। ਇਸ ਮੌਕੇ ਵਿਜੇ ਕੁਮਾਰ ਸਕੂਲ ਇੰਚਾਰਜ ਨੇ ਹਰਦੀਪ ਕੌਰ ਸਾਇੰਸ ਮਿਸਟਰੈਸ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਜ਼ਿਲਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬਲਵਿੰਦਰ ਕੌਰ, ਹਰਪ੍ਰੀਤ ਸਿੰਘ, ਮਨਿੰਦਰ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।