ਪੰਚਾਇਤ ਨੇ ਖ਼ਸਤਾਹਾਲ ਟੁੱਟੀ ਸੜਕ ਦੀ ਕਰਵਾਈ ਰਿਪੇਅਰ
ਪੰਚਾਇਤ ਨੇ ਖ਼ਸਤਾਹਾਲ ਟੁੱਟੀ ਸੜਕ ਦੀ ਕਰਵਾਈ ਰਿਪੇਅਰ
Publish Date: Mon, 24 Nov 2025 04:06 PM (IST)
Updated Date: Mon, 24 Nov 2025 04:07 PM (IST)
ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਤੋਂ ਪਿੰਡ ਨੂਰਪੁਰ ਨੂੰ ਐਂਟਰ ਹੋਣ ਵਾਲੀ ਸੜਕ ਜੋ ਕਾਫੀ ਖ਼ਰਾਬ ਹਾਲਤ ਵਿਚ ਸੀ ਅਤੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਰਿਹਾ ਸੀ। ਜਿਸ ਨੂੰ ਪਿੰਡ ਨੂਰਪੁਰ ਦੀ ਪੰਚਾਇਤ ਨੇ ਇਸ ਖ਼ਸਤਾਹਾਲ ਟੁੱਟੀ ਸੜਕ ਦੀ ਰਿਪੇਅਰ ਦਾ ਕੰਮ ਪੰਚਾਇਤੀ ਤੌਰ ਤੇ ਸ਼ੁਰੂ ਕਰਵਾ ਦਿੱਤਾ ਹੈ। ਇਸ ਦੇ ਸਬੰਧ ਵਿਚ ਸਰਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਨੂਰਪੁਰ ਨੂੰ ਆਉਣ ਵਾਲੇ ਲੋਕਾਂ ਨੂੰ ਪਿੰਡ ਵਿਚ ਐਂਟਰ ਕਰਦੇ ਸਮੇਂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਕਈ ਵਾਰ ਤਾਂ ਟੁੱਟੀ ਸੜਕ ਕਾਰਨ ਕਈ ਰਾਹਗੀਰ ਡਿੱਗ ਕੇ ਜ਼ਖਮੀ ਹੋ ਚੁਕੇ ਹਨ। ਇਸ ਲਈ ਸਾਰੇ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਇਸ ਸੜਕ ਦੀ ਰਿਪੇਅਰ ਕਰਵਾਈ ਗਈ ਹੈ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ, ਪਰਮਜੀਤ ਬਾਜਵਾ, ਬਿਸ਼ੰਬਰ ਲਾਲ, ਸ਼ਾਲੂ, ਸੁਰਜੀਤ ਕੌਰ, ਹੁਸਨ ਲਾਲ ਅਤੇ ਬੇਵੀ ਤੋਂ ਇਲਾਵਾ ਬਹੁਤ ਸਾਰੇ ਹਾਜ਼ਿਰ ਸਨ। ਟੁੱਟੀ ਸੜਕ ਦੀ ਰਿਪੇਅਰ ਕਰਦੇ ਸਮੇਂ ਹਾਜ਼ਿਰ ਸਰਪੰਚ ਅਤੇ ਹੋਰ ਲੋਕ.