ਡੀਏਵੀ ਕਾਲਜ ’ਚ ਇੰਟਰਪ੍ਰੀਨਿਉਰ ਕਾਰਨੀਵਲ ਕਰਵਾਇਆ
ਡੀਏਵੀ ਕਾਲਜ ਵਿੱਚ ਇੰਟਰਪ੍ਰੀਨਿਉਰ ਕਾਰਨੀਵਲ ਦਾ ਆਯੋਜਨ
Publish Date: Mon, 24 Nov 2025 03:26 PM (IST)
Updated Date: Mon, 24 Nov 2025 03:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜਸ਼ੰਕਰ: ਡੀ .ਏ .ਵੀ ਕਾਲਜ ਫ਼ਾਰ ਗਰਲਜ਼ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾ. ਕੰਵਲ ਇੰਦਰ ਕੌਰ ਦੀ ਅਗਵਾਈ ਹੇਠ ਕਾਮਰਸ ਵਿਭਾਗ ਵੱਲੋਂ ਇੰਟਰਪ੍ਰੀਨਿਉਰ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕਾਰੋਬਾਰ ਦੀ ਸਮਝ ਦੇਣਾ ਅਤੇ ਉਨਾਂ ਵਿੱਚ ਉਦਮਤਾ ਪ੍ਰਤੀ ਰੁਝਾਨ ਨੂੰ ਪੈਦਾ ਕਰਨਾ ਸੀ। ਕਾਰਨੀਵਲ ਵਿੱਚ ਵੱਖ ਵੱਖ ਟੀਮਾਂ ਨੇ ਭਾਗ ਲਿਆ ਅਤੇ ਆਪਣੇ ਆਪਣੇ ਬਿਜ਼ਨਸ ਮਾਡਲ ਪੇਸ਼ ਕੀਤੇ। ਵਿਦਿਆਰਥਣ ਏਕਤਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਜੇਤੂ ਦਾ ਖਿਤਾਬ ਹਾਸਿਲ ਕੀਤਾ। ਕਾਲਜ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥਣਾਂ ਦੀ ਉੱਦਮੀ ਸੋਚ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੇ ਨਵੇਂ ਯਤਨ ਜਾਰੀ ਰੱਖਣ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕਮਲਜੀਤ ਕੌਰ ਅਤੇ ਯਸ਼ੀਕਾ ਵੱਲੋਂ ਬਖੂਬੀ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।