ਬਾਲ ਵਾਟਿਕਾ ਸਕੂਲ ਵੱਲੋਂ ਰੰਗਲੇ ਪੰਜਾਬ ਦੇ ਐਜੂਕੇਸ਼ਨਲ ਟੂਰ ਕਰਵਾਇਆ
ਬਾਲ ਵਾਟਿਕਾ ਸਕੂਲ ਵੱਲੋਂ ਬੱਚਿਆਂ
Publish Date: Sun, 23 Nov 2025 05:49 PM (IST)
Updated Date: Sun, 23 Nov 2025 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਗੜਦੀਵਾਲਾ: ਬਾਲ ਵਾਟਿਕਾ ਸਕੂਲ ਵੱਲੋਂ ਕਲਾਸ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਐਜੂਕੇਸ਼ਨਲ ਟੂਰ ਦਾ ਆਯੋਜਨ ਕੀਤਾ ਗਿਆ। ਇਹ ਟੂਰ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਬੱਚਿਆਂ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਸਥਾਨ ਖਟਕੜ ਕਲਾਂ (ਬੰਗਾ ਨੇੜੇ) ਅਤੇ ਰੰਗਲਾ ਪੰਜਾਬ ਜਲੰਧਰ ਦੀ ਸੈਰ ਕਰਵਾਈ ਗਈ। ਇਸ ਸਿੱਖਿਆਤਮਕ ਯਾਤਰਾ ਦੌਰਾਨ ਬੱਚਿਆਂ ਨੇ ਭਗਤ ਸਿੰਘ ਜੀ ਦੀ ਜੀਵਨ ਕਥਾ, ਉਹਨਾਂ ਦੇ ਬਲਿਦਾਨ ਅਤੇ ਆਜ਼ਾਦੀ ਦੇ ਸੰਘਰਸ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਬੱਚਿਆਂ ਨੇ ਮਿਊਜ਼ੀਅਮ ਵਿੱਚ ਸੰਭਾਲੀਆਂ ਹੋਈਆਂ ਇਤਿਹਾਸਕ ਵਸਤੂਆਂ ਦਾ ਅਧਿਐਨ ਕੀਤਾ ਅਤੇ ਰਾਸ਼ਟਰੀ ਸ਼ਹੀਦਾਂ ਪ੍ਰਤੀ ਸਨਮਾਨ ਦਾ ਭਾਵ ਹੋਰ ਮਜ਼ਬੂਤ ਹੋਇਆ। ਰੰਗਲਾ ਪੰਜਾਬ ਜਲੰਧਰ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ, ਪੁਰਾਤਨ ਰਿਹਾਇਸ਼ੀ ਢਾਂਚਿਆਂ, ਪੰਜਾਬੀ ਖਾਣਾ ਖਾਂਦਾ ਅਤੇ ਪ੍ਰਾਕ੍ਰਿਤਿ ਵਾਤਾਵਰਣ ਬਾਰੇ ਜਾਣਿਆ। ਬੱਚਿਆਂ ਲਈ ਇਹ ਤਜ਼ਰਬਾ ਰੁਚਿਕਰ ਅਤੇ ਜਾਣਕਾਰੀ ਭਰਪੂਰ ਰਿਹਾ। ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਅਟਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਮਹਾਨ ਯੋਧਿਆਂ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਸਕੂਲ ਦੇ ਪ੍ਰਬੰਧਕ ਸ਼੍ਰੀ ਨਰੇਸ਼ ਡਡਵਾਲ ਜੀ ਨੇ ਵੀ ਬੱਚਿਆਂ ਦੀ ਉਤਸ਼ਾਹ ਪੂਰਨ ਸਹਿਭਾਗੀਤਾ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਅਨੁਭਵ ਬੱਚਿਆਂ ਦੀ ਸਿੱਖਣ ਯਾਤਰਾ ਨੂੰ ਹੋਰ ਸਮਰੱਥ ਬਣਾਉਂਦੇ ਹਨ। ਇਸ ਯਾਤਰਾ ਦੌਰਾਨ ਸਕੂਲ ਸਟਾਫ਼ ਵੀ ਬੱਚਿਆਂ ਦੇ ਨਾਲ ਮੌਜੂਦ ਰਿਹਾ ਅਤੇ ਬੱਚਿਆਂ ਦੀ ਸੁਰੱਖਿਆ ਤੇ ਸੁਵਿਧਾ ਦਾ ਪੂਰਾ ਧਿਆਨ ਰੱਖਿਆ।