ਗਿੱਲ ਬਾਕਸ ਕ੍ਰਿਕਟ ਅਕੈਡਮੀ ਦੇ 5 ਖਿਡਾਰੀ ਪੀਐੱਸਪੀ. ਲੀਗ ਲਈ ਚੁਣੇ
-ਗਿੱਲ ਬਾਕਸ ਕ੍ਰਿਕਟ ਅਕੈਡਮੀ ਦੇ 5
Publish Date: Sun, 23 Nov 2025 05:01 PM (IST)
Updated Date: Sun, 23 Nov 2025 05:01 PM (IST)
ਪੱਤਰ ਪੇ੍ਰਕ, ਪੰਜਾਬੀ ਜਾਗਰਣ,
ਟਾਂਡਾ ਉੜਮੁੜ: ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਦੁਆਰਾ ਚਲਾਈ ਜਾ ਰਹੀ ਗਿੱਲ ਬਾਕਸ ਕ੍ਰਿਕਟ ਅਕੈਡਮੀ, ਅਹੀਆਪੁਰ ਦੇ ਪੰਜ ਹੋਣਹਾਰ ਖਿਡਾਰੀਆਂ ਨੂੰ ਪੰਜਾਬ ਸਟਰੀਟ ਪ੍ਰੀਮੀਅਰ (ਪੀ.ਐੱਸ. ਪੀ.) ਲੀਗ ਲਈ ਚੁਣਿਆ ਗਿਆ ਹੈ। ਇਸ ਦਾ ਖੁਲਾਸਾ ਕਰਦਿਆਂ ਸਕੂਲ ਪ੍ਰੈਜ਼ੀਡੈਂਟ ਗਗਨ ਵੈਦ ਅਤੇ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਐੱਸ. ਐੱਮ. ਪੀ. ਸਪੋਰਟਸ ਨੇ ਇਸ ਲੀਗ ਲਈ ਖਿਡਾਰੀਆਂ ਦੀ ਚੋਣ ਕਰਨ ਲਈ ਰਾਜ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਟਰਾਇਲ ਕੀਤੇ। ਇਨ੍ਹਾਂ ਟਰਾਇਲਾਂ ਵਿੱਚ ਉਨ੍ਹਾਂ ਦੀ ਅਕੈਡਮੀ ਤੋਂ ਅਮਿਤ ਕੁਮਾਰ ਲੈਫਟੀ, ਰਣਵੀਰ ਸਿੰਘ, ਰਵਿਤ, ਸੌਰਵ ਜੱਸਲ ਅਤੇ ਅਨਮੋਲ ਪ੍ਰੀਤ ਨੂੰ ਚੁਣਿਆ ਗਿਆ।ਇਹ ਖਿਡਾਰੀ, ਸਾਰੇ ਚੁਣੇ ਗਏ ਰਾਜ ਖਿਡਾਰੀਆਂ ਦੇ ਨਾਲ, ਹੁਣ ਟੀਮਾਂ ਲਈ ਨਿਲਾਮੀ ਵਿੱਚ ਹਿੱਸਾ ਲੈਣਗੇ। ਨਿਲਾਮੀ ਤੋਂ ਬਾਅਦ, ਇਹ ਖਿਡਾਰੀ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਲ ਖੇਡਣਗੇ।ਸਕੂਲ ਦੇ ਪ੍ਰਧਾਨ ਵੈਦ, ਗਿੱਲ ਦੇ ਨਾਲ ਇਲਾਕੇ ਦੇ ਖੇਡ ਪ੍ਰੇਮੀਆਂ ਗੁਰਸੇਵਕ ਮਾਰਸ਼ਲ, ਸੁਰਜੀਤ ਸਿੰਘ ਡੂਮਾਣਾ, ਮਨਦੀਪ ਸਿੰਘ ਝੱਜੀਪਿੰਡ, ਹਰਦੀਪ ਜੌਹਲ, ਡਾ. ਅਮਿਤ ਪਾਠਕ, ਰਾਕੇਸ਼ ਬਿੱਟੂ, ਪ੍ਰਿੰਸੀਪਲ ਮੀਤਾ ਆਨੰਦ, ਵਾਈਸ ਚੇਅਰਪਰਸਨ ਨੇਹਾ ਵੈਦ, ਕੋਚ ਬ੍ਰਿਜ ਮੋਹਨ ਸ਼ਰਮਾ, ਕੋਚ ਕੁਲਵੰਤ ਸਿੰਘ, ਬਲਜਿੰਦਰ ਸਿੰਘ ਭਿੰਡਰ ਨੇ ਖਿਡਾਰੀਆਂ .ਅਤੇ ਕੋਚ ਸੰਦੀਪ ਕੁਮਾਰ ਨੂੰ ਵਧਾਈ ਦਿੱਤੀ ਹੈ।