ਪਰਿਵਾਰ ਨੂੰ ਘਰ ਬਣਾਉਣ ਲਈ ਦਿੱਤਾ ਆਰਥਿਕ ਸਹਿਯੋਗ
ਪਰਿਵਾਰ ਨੂੰ ਘਰ ਬਣਾਉਣ ਲਈ ਦਿੱਤਾ ਆਰਥਿਕ ਸਹਿਯੋਗ
Publish Date: Sat, 22 Nov 2025 04:12 PM (IST)
Updated Date: Sat, 22 Nov 2025 04:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਹਰ ਇਨਸਾਨ ਨੂੰ ਆਪਣੀ ਨੇਕ ਕਮਾਈ ਵਿੱਚੋਂ ਕੁੱਝ ਹਿੱਸਾ ਲਾਜ਼ਮੀ ਤੌਰ ’ਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਲਗਾਉਣਾ ਚਾਹੀਦਾ ਹੈ ਤੇ ਅਜਿਹਾ ਆਪਸੀ ਸਹਿਯੋਗ ਹੀ ਸਮਾਜ ਨੂੰ ਤਰੱਕੀ ਵਾਲੇ ਪਾਸੇ ਲਿਜਾ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਮੁਕੇਰੀਆਂ ਤੋਂ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਸਮਰੱਥ ਹੋਣਾ ਸਮਾਜ ਲਈ ਪ੍ਰੇਰਣਾ ਜ਼ਰੂਰੀ ਹੋ ਸਕਦਾ ਹੈ ਪਰ ਕਿਸੇ ਨੂੰ ਜੀਵਨ ਲੋੜਾਂ ਲਈ ਸਹਾਇਤਾ ਕਰਨਾ ਵੱਡਾ ਕਰਮ ਹੈ। ਉਹ ਨੇੜਲੇ ਪਿੰਡ ਬੁੱਢਾਬੜ੍ਹ ਵਿਖੇ ਆਰਥਿਕ ਤੌਰ ਤੇ ਗਰੀਬ ਪਰਿਵਾਰ ਨੂੰ ਘਰ ਬਣਾਉਣ ਲਈ ਆਰਥਿਕ ਸਹਾਇਤਾ ਭੇਟ ਕਰਨ ਪੁੱਜੇ ਹੋਏ ਸਨ। ਇਸ ਸਮੇਂ ਉਨ੍ਹਾਂ ਪਰਿਵਾਰ ਨੂੰ 20 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਉਕਤ ਪਰਿਵਾਰ ਦਾ ਘਰ ਕੁੱਝ ਸਮਾਂ ਪਹਿਲਾਂ ਨੁਕਸਾਨਿਆ ਗਿਆ ਸੀ ਤੇ ਪਰਿਵਾਰ ਨੇ ਵਿਧਾਇਕ ਜੰਗੀ ਲਾਲ ਮਹਾਜਨ ਸਹਾਇਤਾ ਲਈ ਗੁਹਾਰ ਲਗਾਈ ਸੀ। ਜਿਸ ਮਗਰੋਂ ਆਪਣੇ ਵਾਅਦੇ ਮੁਤਾਬਕ ਵਿਧਾਇਕ ਮਹਾਜਨ ਨੇ ਆਪਣੀ ਮਾਸਿਕ ਤਨਖ਼ਾਹ ਵਿੱਚੋਂ ਪਰਿਵਾਰ ਦੀ ਆਰਥਿਕ ਮਦਦ ਕੀਤੀ। ਇਸ ਸਮੇਂ ਵਿਧਾਇਕ ਨੇ ਦਾਅਵਾ ਕੀਤਾ ਕਿ ਉਹ ਸਦਾ ਜ਼ਰੂਰਤਮੰਦ ਲੋਕਾਂ ਦੀ ਆਰਥਿਕ ਸਹਾਇਤਾ ਕਰਦੇ ਆਏ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਭਾਜਪਾ ਸ਼ਕਤੀ ਕੇਂਦਰ ਦੇ ਇੰਚਾਰਜ ਡਾ. ਰਾਜੀਵ ਕੁਮਾਰ, ਸੰਦੀਪ ਚੌਧਰੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।