ਸਟਾਫ਼ ਨਰਸਾਂ ਨੇ ਐੱਸਐੱਮਓ ਨੂੰ ਦਿੱਤਾ ਮੰਗ ਪੱਤਰ
ਸਟਾਫ਼ ਨਰਸਾਂ ਨੇ ਦਿੱਤਾ ਐਸ.ਐਮ.ਓ
Publish Date: Thu, 20 Nov 2025 06:18 PM (IST)
Updated Date: Thu, 20 Nov 2025 06:19 PM (IST)
ਦੀਪਕ ਮੱਟੂ, ਪੰਜਾਬੀ ਜਾਗਰਣ ਸ਼ਾਮ ਚੁਰਾਸੀ : ਮੰਗਾਂ ਨੂੰ ਲੈ ਕੇ ਐੱਨਐੱਚਐੱਮ ਸਟਾਫ਼ ਨਰਸਾਂ ਨੇ ਸ਼ਾਮ ਚੁਰਾਸੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਸਿੰਘ ਰਾਹੀ ਸਰਕਾਰ ਅਤੇ ਸਿਹਤ ਵਿਭਾਗ ਦੇ ਮਿਸ਼ਨ ਡਾਇਰੈਕਟਰ ਚੰਡੀਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਟਾਫ਼ ਨਰਸ ਮੋਨੂੰ ਦੇਵੀ, ਸਟਾਫ਼ ਨਰਸ ਜਗੀਰ ਕੌਰ, ਸਟਾਫ਼ ਨਰਸ ਇੰਦਰਜੀਤ ਕੌਰ ਅਤੇ ਸਟਾਫ਼ ਨਰਸ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 2008 ਵਿੱਚ ਜੁਈਨਿੰਗ ਕੀਤੀ ਸੀ ਜੋ ਹੁਣ ਤਕ 19 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਇਪਲੀਮਿੰਟ ਨਹੀਂ ਕੀਤਾ ਗਿਆ। ਇਸ ਸਬੰਧੀ ਉਨ੍ਹਾਂ ਦੀ ਜੂਨੀਅਨ ਨਰਸਿੰਗ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਆਪਣੀ ਮੰਗਾ ਸਬੰਧੀ ਕੇਸ ਜਿੱਤ ਲਿਆ ਹੈ। ਪਰ ਲਗਭਗ ਦੋ ਸਾਲ ਤੋਂ ਵਾਰ-ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਸਟਾਫ਼ ਨਰਸਿਜ਼ ਦੀਆਂ ਕੋਈ ਵੀ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਗਿਆ। ਇਸ ਲਈ ਮਜਬੂਰ ਹੋ ਕੇ ਸਮੂਹ ਸਟਾਫ਼ ਨਰਸਿਜ਼ 26 ਨਵੰਬਰ ਨੂੰ ਪ੍ਰਯਾਸ ਭਵਨ ਵਿਖੇ ਇਕ ਦਿਨ ਦਾ ਧਰਨਾ ਦੇ ਰਹੇ ਹਨ ਅਤੇ ਇਕ ਦਿਨ ਦੀ ਛੁੱਟੀ ਸਮੂਹਿਕ ਤੌਰ ’ਤੇ ਲੈ ਰਹੇ ਹਨ, ਜੋ ਇਹ ਸਭ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਵਾਅਦਾ ਖਿਲਾਫ਼ੀ ਰੈਲੀ ਦੇ ਤੌਰ ’ਤੇ ਹੋਵੇਗੀ। ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।