ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਹੋਈ ਮੀਟਿੰਗ
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਹੋਈ ਮੀਟਿੰਗ
Publish Date: Mon, 17 Nov 2025 05:17 PM (IST)
Updated Date: Mon, 17 Nov 2025 05:19 PM (IST)

ਤੇਜਿੰਦਰ ਸਿੰਘ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸੈਣੀ ਕੰਪਲੈਕਸ ਟਾਂਡਾ ਵਿਖੇ ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਇੱਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਸਿੰਘ ਸੈਣੀ ਪ੍ਰਧਾਨ ਯੂਥ ਵਿੰਗ ਹੁਸ਼ਿਆਰਪੁਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੰਜਾਬ ਪ੍ਰਧਾਨ ਲਵਲੀਨ ਸੈਣੀ, ਵਾਇਸ ਪ੍ਰਧਾਨ ਹਰਬੰਸ ਸਿੰਘ, ਭਗਵਾਨ ਸਿੰਘ ਸੈਣੀ ਸਟੇਟ ਐਗਜੈਕਟਿਵ ਮੈਂਬਰ ਅਤੇ ਜਿਲਾ ਹੁਸ਼ਿਆਰਪੁਰ ਟਾਂਡਾ ਯੂਨਿਟ ਦੇ ਕੋਆਰਡੀਨੇਟਰ ਗਿਆਨ ਸਿੰਘ, ਐਡਵਾਈਜ਼ਰ ਪੰਜਾਬ ਸਟੇਟ ਤਰਸੇਮ ਸੈਣੀ, ਐਗਜੈਕਟਿਵ ਮੈਂਬਰ ਨੰਬਰਦਾਰ ਜਸਵੀਰ ਸਿੰਘ, ਚੇਅਰਮੈਨ ਤਰਲੋਚਨ ਸਿੰਘ ਬਿੱਟੂ , ਡਾ. ਕਰਨ ਸੈਣੀ ਐਸ.ਐਮ.ਓ ਟਾਂਡਾ, ਕੌਸ਼ਲ ਸਿੰਘ ਸੈਣੀ ਸਾਬਕਾ ਸਿਵਿਲ ਸਰਜਨ ਅਤੇ ਇੰਜਨੀਅਰ ਹਰਭਜਨ ਸਿੰਘ ਪ੍ਰੈਜੀਡੈਂਟ ਸਮਾਣਾ,ਲੈਕਚਰਾਰ ਰਾਜਾ ਸਿੰਘ ਮੂਨਕ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਸਮੁੱਚੇ ਅਹੁਦੇਦਾਰਾਂ ਵੱਲੋਂ ਸੈਣੀ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੈਣੀ ਸੁਧਾਰ ਸਭਾ ਟਾਂਡਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਜਿੱਥੇ ਆਲ ਇੰਡੀਆ ਸੈਣੀ ਸੇਵਾ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਟਾਂਡਾ ਖੇਤਰ ਦੇ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਡਾਕਟਰ ਕਰਨ ਸੈਣੀ, ਏ.ਐਸ.ਆਈ ਬਲਵੀਰ ਸਿੰਘ ਪੰਜਾਬ ਪੁਲਿਸ , ਚੇਅਰਮੈਨ ਤਰਲੋਚਨ ਸਿੰਘ ਬਿੱਟੂ, ਡਾਕਟਰ ਕੌਸ਼ਲ ਸਿੰਘ ਸੈਣੀ ਸਾਬਕਾ ਸਿਵਿਲ ਸਰਜਨ, ਜਸਪ੍ਰੀਤ ਸਿੰਘ ਸੈਣੀ ਯੂਥ ਪ੍ਰਧਾਨ ਹੁਸ਼ਿਆਰਪੁਰ, ਡਾ ਦਲਜੀਤ ਸਿੰਘ ਅਤੇ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿੰਘ ਸੈਣੀ ਪ੍ਰਧਾਨ ਯੂਥ ਵਿੰਗ ਹੁਸ਼ਿਆਰਪੁਰ ਵਲੋਂ ਆਲ ਇੰਡੀਆ ਸੈਣੀ ਸੇਵਾ ਸਮਾਜ ਲਈ ਕੀਤੇ ਜਾ ਰਹੇ ਕਾਰਜਾਂ ਦੀ ਮੀਟਿੰਗ ’ਚ ਸ਼ਾਮਿਲ ਸਮੁੱਚੇ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਸ਼ਲਾਘਾ ਕੀਤੀ ਗਈ। ਪ੍ਰਧਾਨ ਲਵਲੀਨ ਸੈਣੀ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸੈਣੀ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਸੈਣੀ ਸੰਮੇਲਨ ਕਰਵਾਏ ਜਾਣਗੇ। ਉਹਨਾਂ ਤੋਂ ਇਲਾਵਾ ਇਸ ਮੌਕੇ ਕਮਲ ਚੌਧਰੀ ਦਾਰਾਪੁਰ, ਪ੍ਰੋਫੈਸਰ ਨਵਦੀਪ ਸਿੰਘ ਐਮ.ਡੀ ਪ੍ਰੋਫੈਸਰ ਅਕੈਡਮੀ, ਹਰਬੰਸ ਸਿੰਘ ਮੂਨਕਾਂ, ਬਲਵੀਰ ਸਿੰਘ, ਕੋਚ ਰੁਪਿੰਦਰ ਸਿੰਘ ਸੈਣੀ, ਹਰਭਜਨ ਸਿੰਘ ਸਾਬਕਾ ਇੰਸਪੈਕਟਰ ਮੰਡੀ ਬੋਰਡ, ਗੁਰਮੀਤ ਸਿੰਘ ਮੂਨਕਾਂ ,ਅਮਰੀਕ ਸਿੰਘ ਗਿੱਲਾਂ, ਤਰਲੋਚਨ ਸਿੰਘ ਰਾਹੀ, ਮਾਸਟਰ ਹਰਦੀਪ ਸਿੰਘ, ਗੁਰਮੁਖ ਸਿੰਘ, ਅਮਰੀਕ ਸਿੰਘ ਹਰਸੀ ਪਿੰਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਣੀ ਸਮਾਜ ਦੇ ਲੋਕ ਸ਼ਾਮਿਲ ਹੋਏ।