ਭਿਆਨਕ ਹਾਦਸਾ: ਬੱਸ ਦੀ ਟੱਕਰ ਤੋਂ ਬਾਅਦ ਕਾਰ ਨੇ ਖਾਧੀਆਂ ਪਲਟੀਆਂ, ਨਹਿਰ ਕਿਨਾਰੇ ਜਾ ਕੇ ਹੋਈ ਚਕਨਾਚੂਰ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਪਠਾਨਕੋਟ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੀ ਸਵਿਫਟ ਡਿਜ਼ਾਇਰ ਕਾਰ, ਜਿਸ ਨੂੰ ਅਡਾ ਰਾਪਰ ਰਸੂਲਪੁਰ ਵਿਖੇ ਇੱਕ ਅਣਪਛਾਤੀ ਬੱਸ ਨੇ ਸਾਈਡ ਮਾਰੀ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਡਿਵਾਈਡਰ ਪਾਰ ਕਰਕੇ ਦੂਸਰੀ ਸਾਈਡ 'ਤੇ ਨਹਿਰ ਕਿਨਾਰੇ ਜਾ ਡਿੱਗੀ। ਕਾਰ ਵਿੱਚ ਸਵਾਰ ਦੋ ਵਿਅਕਤੀ ਜਿਨਾਂ ਨੇ ਸੀਟ ਬੈਲਟ ਲਗਾਈਆਂ ਹੋਈਆਂ ਸਨ..
Publish Date: Tue, 27 Jan 2026 03:17 PM (IST)
Updated Date: Tue, 27 Jan 2026 03:38 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ - ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਪਠਾਨਕੋਟ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੀ ਸਵਿਫਟ ਡਿਜ਼ਾਇਰ ਕਾਰ, ਜਿਸ ਨੂੰ ਅਡਾ ਰਾਪਰ ਰਸੂਲਪੁਰ ਵਿਖੇ ਇੱਕ ਅਣਪਛਾਤੀ ਬੱਸ ਨੇ ਸਾਈਡ ਮਾਰੀ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਡਿਵਾਈਡਰ ਪਾਰ ਕਰਕੇ ਦੂਸਰੀ ਸਾਈਡ 'ਤੇ ਨਹਿਰ ਕਿਨਾਰੇ ਜਾ ਡਿੱਗੀ। ਕਾਰ ਵਿੱਚ ਸਵਾਰ ਦੋ ਵਿਅਕਤੀ ਜਿਨਾਂ ਨੇ ਸੀਟ ਬੈਲਟ ਲਗਾਈਆਂ ਹੋਈਆਂ ਸਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਦਕਿ ਕਾਰ ਦੀ ਪਿਛਲੀ ਸੀਟ 'ਤੇ ਮਹਿਲਾ ਬੈਠੀ ਸੀ, ਜਿਸ ਦਾ ਬਚਾਅ ਹੋ ਗਿਆ।
ਮੌਕੇ 'ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਰਾਹਗੀਰਾਂ ਨੇ ਦੱਸਿਆ ਕਿ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਤਿੰਨ ਜਣੇ ਸਵਾਰ ਸਨ, ਜੋ ਕਿ ਟਾਂਡਾ ਸਾਈਡ ਤੋਂ ਨਜ਼ਦੀਕ ਪਿੰਡ ਬੈਂਚਾਂ ਤੋਂ ਆ ਰਹੇ ਸਨ ਅਤੇ ਰਾਏਪੁਰ ਰਸੂਲਪੁਰ ਦੇ ਕੋਲ ਨਿੱਜੀ ਕੰਪਨੀ ਦੀ ਬੱਸ ਨੇ ਸਾਈਡ ਮਾਰਨ ਕਾਰਨ ਕਾਰ ਪਲਟੀਆਂ ਖਾਂਦੀ ਹੋਈ ਡਿਵਾਈਡਰ ਟੱਪ ਕੇ ਦੂਜੀ ਸਾਈਡ 'ਤੇ ਜਾ ਗਈ ਅਤੇ ਬੱਸ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਇਸ ਹਾਦਸੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਤੇ ਇੱਕ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨਾਂ ਨੂੰ ਮੌਕੇ 'ਤੇ ਰਾਹਗੀਰਾਂ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਰਾਹਗੀਰਾਂ ਵੱਲੋਂ ਜਲਦਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਪ੍ਰਾਈਵੇਟ ਵਾਹਨ ਰਾਹੀਂ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਨੂੰ ਲੈ ਜਾਣ ਮਗਰੋਂ ਦੋ ਮਿੰਟ ਪਿੱਛੋਂ ਐਬੂਲੈਂਸ ਵੀ ਆ ਗਈ। ਇਸ ਹਾਦਸੇ ਸਬੰਧੀ ਮੌਕੇ ਤੇ ਇਕੱਤਰ ਹੋਏ ਲੋਕਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਵੀ ਸੂਚਿਤ ਕੀਤਾ ਗਿਆ।