ਸੁਖਵੀਰ ਕੌਰ ਨੇ 400 ਮੀਟਰ ’ਚ ਕਾਂਸੀ ਦਾ ਤਗਮਾ ਜਿੱਤਿਆ
ਐੱਚਐੱਮਵੀ ਦੀ ਸੁਖਵੀਰ ਕੌਰ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ 400 ਮੀਟਰ ’ਚ ਕਾਂਸੀ ਦਾ ਤਗਮਾ ਜਿੱਤਿਆ
Publish Date: Sat, 13 Dec 2025 06:01 PM (IST)
Updated Date: Sat, 13 Dec 2025 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੀ ਵਿਦਿਆਰਥਣ ਸੁਖਵੀਰ ਕੌਰ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2025 ’ਚ 4100 ਮੀਟਰ ਰਿਲੇ ਰੇਸ ’ਚ ਕਾਂਸੀ ਦਾ ਤਗਮਾ ਜਿੱਤ ਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਸੁਖਵੀਰ ਕੌਰ ਨੇ ਪਹਿਲਾਂ ਵੀ ਅਲੱਗ-ਅਲੱਗ ਮੈਡਲ ਜਿੱਤ ਕੇ ਕਾਲਜ ਦਾ ਮਾਣ ਵਧਾਇਆ ਹੈ। ਸੁਖਵੀਰ ਨੇ ਪੰਜਾਬ ਸੀਨੀਅਰ ਸਟੇਟ 100 ਮੀਟਰ ’ਚ ਗੋਲਡ ਮੈਡਲ, ਖੇਡਾਂ ਵਤਨ ਪੰਜਾਬ ਸਟੇਟ 100 ਮੀਟਰ ’ਚ ਦੂਜਾ ਸਥਾਨ, ਗ੍ਰੈਂਡ ਪ੍ਰਿਕਸ 100 ਮੀਟਰ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਇੰਟਰ ਸਟੇਟ ਨੈਸ਼ਨਲ ਤੇ ਓਪਨ ਨੈਸ਼ਨਲ ’ਚ ਵੀ ਹਿੱਸਾ ਲੈ ਚੁੱਕੀ ਹੈ। ਪ੍ਰਿੰਸੀਪਲ ਪ੍ਰੋ. ਏਕਤਾ ਖੋਸਲਾ ਨੇ ਸੁਖਵੀਰ ਨੂੰ ਉਸ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਤੇ ਖੇਡ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਖੇਡ ਵਿਭਾਗ ਦੇ ਫੈਕਲਟੀ ਮੈਂਬਰ ਰਮਨਦੀਪ ਕੌਰ ਤੇ ਪ੍ਰਗਤੀ ਵੀ ਮੌਜੂਦ ਸਨ।