ਪ੍ਰੀਤੀ ਨੇ ਚਮਕਾਇਆ ਐੱਚਐੱਮਵੀ ਦਾ ਨਾਂ
ਐੱਚਐੱਮਵੀ ਦੀ ਵਿਦਿਆਰਥਣ ਪ੍ਰੀਤੀ ਦੀ ਇੰਟਰ ਯੂਨੀਵਰਸਿਟੀ ਜ਼ੋਨਲ ਯੂਥ ਫੈਸਟੀਵਲ ’ਚ ਜਿੱਤ
Publish Date: Wed, 03 Dec 2025 07:01 PM (IST)
Updated Date: Wed, 03 Dec 2025 07:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੇ ਲਲਿਤ ਕਲਾ ਵਿਭਾਗ, ਬੀਐੱਫਏ ਸਮੈਸਟਰ 7 ਦੀ ਵਿਦਿਆਰਥਣ ਪ੍ਰੀਤੀ ਗੁਪਤਾ ਨੇ ਸਮਰਪਣ ਤੇ ਪ੍ਰਤਿਭਾਸ਼ੀਲਤਾ ਨਾਲ ਸੰਸਥਾ ਦਾ ਮਾਣ ਵਧਾਇਆ। ਪ੍ਰੀਤੀ ਗੁਪਤਾ ਨੇ ਜ਼ੋਨਲ ਯੂਥ ਫੈਸਟੀਵਲ 2025 ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕੀਤਾ ਤੇ ਇਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਅਗਵਾਈ ਹੇਠ ਹੋਏ ਅੰਤਰਵਰਸਿਟੀ ਮੁਕਾਬਲੇ ’ਚ ਵੀ ਪਹਿਲੇ ਸਥਾਨ ’ਤੇ ਰਹੀ। ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਵਿਰੁੱਧ ਹੋਏ ਮੁਕਾਬਲੇ ’ਚ ਉਸਨੇ ਮਾਣ, ਆਤਮਵਿਸ਼ਵਾਸ ਤੇ ਹੁਨਰ ਨਾਲ ਸੰਸਥਾ ਦੀ ਨੁਮਾਇੰਦਗੀ ਕੀਤੀ। ਇਸ ਮੌਕੇ ਸੰਸਥਾ ਮੁਖੀ ਡਾ. ਏਕਤਾ ਖੋਸਲਾ ਨੇ ਡੀਨ ਯੂਥ ਵੈਲਫੇਅਰ ਡਾ. ਨਵਰੂਪ ਤੇ ਲਲਿਤ ਕਲਾ ਵਿਭਾਗ ਦੇ ਸੰਪੂਰਨ ਫੈਕਲਟੀ ਡਾ. ਨੀਰੂ ਭਾਰਤੀ, ਮੁਖੀ ਫਾਈਨ ਆਰਟਸ, ਡਾ. ਸ਼ੈਲੇਂਦਰ ਕੁਮਾਰ, ਚਾਹਤ ਤੇ ਮਿਸ ਭਾਵਨਾ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੀ ਰਹਿਨੁਮਾਈ, ਸਮਰਪਣ ਤੇ ਮਿਹਨਤ ਨੇ ਪ੍ਰੀਤੀ ਦੇ ਕਲਾਤਮਕ ਵਿਕਾਸ ’ਚ ਮਹਤੱਵਪੂਰਨ ਭੂਮਿਕਾ ਨਿਭਾਈ ਹੈ। ਫਾਈਨ ਆਰਟਸ ਵਿਭਾਗ ਵੱਲੋਂ ਵੀ ਪ੍ਰੀਤੀ ਦੀ ਪ੍ਰਤਿਭਾ ਤੇ ਸਿਰਜਣਸ਼ੀਲਤਾ ਨੂੰ ਉਤਸਾਹਤ ਕੀਤਾ ਗਿਆ ਤੇ ਕਿਹਾ ਕਿ ਉਹ ਇਸ ਸਮਰਿੱਧ ਕਲਾਤਮਕ ਪਰੰਪਰਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।