ਐੱਚਐੱਮਵੀ ਸਕੂਲ ਦਾ ਨਾਂ ਚਮਕਾਇਆ
ਐੱਚਐੱਮਵੀ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਫੂਡ ਐਂਡ ਨਿਊਟਰੀਸ਼ੀਅਨ ਸ਼ੋਅ ’ਚ ਪ੍ਰੋਤਸਾਹਨ ਪੁਰਸਕਾਰ ਜਿੱਤਿਆ
Publish Date: Mon, 17 Nov 2025 07:27 PM (IST)
Updated Date: Mon, 17 Nov 2025 07:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਕਰਵਾਏ ਫੂਡ ਐਂਡ ਨਿਊਟਰੀਸ਼ੀਅਨ ਸ਼ੋਅ ’ਚ ਹਿੱਸਾ ਲਿਆ। ਸਕੂਲ ਦੀ ਵਿਦਿਆਰਥਣ ਆਰਤੀ ਕਲਾਸ 11ਵੀਂ ਨਾਨ ਮੈਡੀਕਲ ਤੇ ਕ੍ਰਿਸ਼ਨਾ ਕਲਾਸ 11ਵੀਂ ਮੈਡੀਕਲ ਨੇ ਮਿਠਾਈ ਬਣਾ ਕੇ ਹੌਸਲਾ ਵਧਾਊ ਇਨਾਮ ਜਿੱਤਿਆ। ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਬੰਧਕਾਂ ਵੱਲੋਂ ਨਕਦ ਰਾਸ਼ੀ ਤੇ ਟਰਾਫੀ ਹਾਸਲ ਹੋਈ। ਪ੍ਰਿੰਸੀਪਲ ਪ੍ਰੋ. ਏਕਤਾ ਖੋਸਲਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦੇ ਯੁੱਗ ’ਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖਾਣ-ਪੀਣ ਤੇ ਪੋਸ਼ਣ ਲਈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ’ਚ ਅਜਿਹੀ ਜਾਗਰੂਕਤਾ ਲਿਆਉਣ ’ਚ ਮਦਦਗਾਰ ਸਾਬਤ ਹੁੰਦੇ ਹਨ। ਪ੍ਰਿੰਸੀਪਲ ਡਾ. ਖੋਸਲਾ ਨੇ ਕਾਲਜੀਏਟ ਸਕੂਲ ਦੇ ਕੋਆਰਡੀਨੇਟਰ ਅਰਵਿੰਦਰ ਕੌਰ ਤੇ ਉਨ੍ਹਾਂ ਦੀ ਪੂਰੀ ਟੀਮ ਦੀ ਇਸ ਯਤਨ ਲਈ ਪ੍ਰਸ਼ੰਸਾ ਕੀਤੀ।