HMV ਦੀ ਐਸੋਸੀਏਟ ਪ੍ਰੋਫੈਸਰ ਡਾ. ਅੰਜਨਾ ਭਾਟੀਆ ਨੂੰ ਮਿਲਿਆ ਕੌਮੀ ਅਧਿਆਪਕ ਪੁਰਸਕਾਰ
ਡਾ. ਭਾਟੀਆ ਨੂੰ ਇਹ ਪੁਰਸਕਾਰ ਕੌਮੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਪ੍ਰੋਜੈਕਟਾਂ ਦੀ ਅਗਵਾਈ ਕਰਨ, ਏਐਨਆਰਐਫ ਵੱਲੋਂ ਵਿੱਤੀ ਮਦਦ ਪ੍ਰਾਪਤ ਟੀਏਆਰਈ ਖੋਜ ਪ੍ਰੋਜੈਕਟਾਂ ਰਾਹੀਂ ਖੋਜ ਕਰਨ, ਖੋਜ, ਹੁਨਰ ਵਿਕਾਸ ਤੇ ਸਮਾਜਿਕ ਸਹਿਯੋਗ ਪ੍ਰੋਗਰਾਮਾਂ 'ਚ ਮਾਰਗਦਰਸ਼ਨ ਲਈ ਦਿੱਤਾ ਗਿਆ।
Publish Date: Fri, 05 Sep 2025 04:35 PM (IST)
Updated Date: Fri, 05 Sep 2025 04:42 PM (IST)
ਅੰਕਿਤ ਸ਼ਰਮਾ, ਜਲੰਧਰ : ਜਲੰਧਰ ਦੇ ਐੱਚਐੱਮਵੀ ਕਾਲਜ ਦੀ ਸਟੂਡੈਂਟ ਵੈਲਫੇਅਰ ਡੀਨ ਅਤੇ ਐਸੋਸੀਏਟ ਪ੍ਰੋਫੈਸਰ ਡਾ. ਅੰਜਨਾ ਭਾਟੀਆ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਨਾਮ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਤਾ। ਡਾ. ਭਾਟੀਆ ਨੂੰ ਇਹ ਪੁਰਸਕਾਰ ਕੌਮੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਪ੍ਰੋਜੈਕਟਾਂ ਦੀ ਅਗਵਾਈ ਕਰਨ, ਏਐਨਆਰਐਫ ਵੱਲੋਂ ਵਿੱਤੀ ਮਦਦ ਪ੍ਰਾਪਤ ਟੀਏਆਰਈ ਖੋਜ ਪ੍ਰੋਜੈਕਟਾਂ ਰਾਹੀਂ ਖੋਜ ਕਰਨ, ਖੋਜ, ਹੁਨਰ ਵਿਕਾਸ ਤੇ ਸਮਾਜਿਕ ਸਹਿਯੋਗ ਪ੍ਰੋਗਰਾਮਾਂ 'ਚ ਮਾਰਗਦਰਸ਼ਨ ਲਈ ਦਿੱਤਾ ਗਿਆ। ਉਹ ਪੰਜਾਬ ਦੀ ਇੱਕਮਾਤਰ ਅਧਿਆਪਕਾ ਹਨ, ਜਿਸਨੂੰ ਇਹ ਸਨਮਾਨ ਮਿਲਿਆ ਹੈ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀਆਂ ਵਿਦਿਆਕ ਯੋਗਤਾਵਾਂ ਦਾ ਪ੍ਰਤੀਕ ਹੈ, ਸਗੋਂ ਇਹ ਸਾਡੇ ਸਮਾਜ ਵਿਚ ਔਰਤਾਂ ਦੀ ਭੂਮਿਕਾ ਨੂੰ ਵੀ ਦਰਸਾਉਂਦਾ ਹੈ।