ਪਠਾਨਕੋਟ ਚੌਕ ’ਚ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਲੱਗਾ ਲੰਮਾ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Fri, 28 Nov 2025 09:32 PM (IST)
Updated Date: Fri, 28 Nov 2025 09:35 PM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਪਠਾਨਕੋਟ ਚੌਕ ’ਚ ਸ਼ੁੱਕਰਵਾਰ ਦੇਰ ਰਾਤ ਟ੍ਰੈਫਿਕ ਲਾਈਟਾਂ ਅਚਾਨਕ ਬੰਦ ਹੋ ਜਾਣ ਨਾਲ ਹਾਈਵੇ ’ਤੇ ਭਾਰੀ ਜਾਮ ਲੱਗ ਗਿਆ। ਜਾਮ ਪਠਾਨਕੋਟ ਚੌਕ ਤੋਂ ਸੁੱਚੀ ਪਿੰਡ ਰੋਡ ਹਾਈਵੇ ਤੱਕ ਪੁੱਜ ਗਿਆ। ਪੰਜ ਮਿੰਟ ’ਚ ਤੈਅ ਹੋਣ ਵਾਲਾ ਰਾਹ ਲਗਪਗ ਅੱਧੇ ਘੰਟੇ ’ਚ ਤਬਦੀਲ ਹੋ ਗਿਆ। ਜਾਮ ’ਚ ਕਈ ਵਾਹਨ ਚਾਲਕ ਰਾਹ ਬਦਲਦੇ ਨਜ਼ਰ ਆਏ ਤੇ ਜਾਮ ’ਚ ਐਂਬੂਲੈਂਸ ਸਮੇਤ ਕਈ ਵੀਆਈਪੀ ਵਾਹਨ ਫਸੇ ਰਹੇ। ਜਾਮ ਦੌਰਾਨ ਟ੍ਰੈਫਿਕ ਪੁਲਿਸ ਤੇ ਥਾਣੇ ਦੇ ਪੁਲਿਸ ਜਾਮ ਖੁਲ੍ਹਵਾਉਣ ’ਚ ਰੁੱਝ ਗਈ। ਅਧਿਕਾਰੀਆਂ ਨੇ ਮੈਨੂਅਲ ਤਰੀਕੇ ਟ੍ਰੈਫਿਕ ਸੰਚਾਲਿਤ ਕਰ ਕੇ ਵਾਹਨਾਂ ਨੂੰ ਹੌਲੀ-ਹੌਲੀ ਕੱਢਣਾ ਸ਼ੁਰੂ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਆਏ ਦਿਨ ਅਜਿਹੇ ਹਾਲਾਤ ਪੈਦਾ ਹੁੰਦੇ ਹਨ, ਜਿਸ ਨੂੰ ਠੀਕ ਕਰਨ ਲਈ ਪੱਕਾ ਹੱਲ ਜ਼ਰੂਰੀ ਹੈ।