ਬੀਬੀ ਰਮਨਦੀਪ ਕੌਰ ਖਹਿਰਾ ਨੂੰ ਭਰਪੂਰ ਸ਼ਰਧਾਂਜਲੀਆਂ
ਬੀਬੀ ਰਮਨਦੀਪ ਕੌਰ ਖਹਿਰਾ ਨੂੰ ਭਰਪੂਰ ਸ਼ਰਧਾਂਜਲੀਆਂ
Publish Date: Tue, 30 Dec 2025 08:19 PM (IST)
Updated Date: Tue, 30 Dec 2025 08:20 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸ਼ੇਰੋਵਾਲੀਆ/ ਖਹਿਰਾ ਪਰਿਵਾਰ ਦੀ ਹੋਣਹਾਰ ਨੂੰਹ ਤੇ ਚੋਹਲਾ ਸਾਹਿਬ (ਤਰਨ ਤਾਰਨ) ਦੀ ਲਾਡਲੀ ਧੀ ਬੀਬੀ ਰਮਨਦੀਪ ਕੌਰ ਖਹਿਰਾ ਨੂੰ ਵੱਖ-ਵੱਖ ਆਗੂਆਂ ਨੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਰਮਨਦੀਪ ਕੌਰ ਖਹਿਰਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਰਿਸ਼ਤੇ ’ਚੋਂ ਲੱਗਦੇ ਚਚੇਰੇ ਭਰਾ ਸੰਦੀਪ ਸਿੰਘ ਖਹਿਰਾ ਦੀ ਜੀਵਨ ਸਾਥਣ ਸਨ। ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਉਹ ਪਿਛਲੇ ਦਿਨੀਂ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਫਰੀਮਾਊਂਟ ਸ਼ਹਿਰ ਵਿਖੇ ਸਦੀਵੀ ਵਿਛੋੜਾ ਦੇ ਗਏ ਸਨ। ਮੰਗਲਵਾਰ ਨੂੰ ਖਹਿਰਾ ਪਰਿਵਾਰ ਦੇ ਗ੍ਰਹਿ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਬੀਬੀ ਰਮਨਦੀਪ ਕੌਰ ਖਹਿਰਾ ਨੂੰ ਭਾਵਪੂਰਤ ਸ਼ਬਦਾਂ ’ਚ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਖਹਿਰਾ ਪਰਿਵਾਰ ਨਾਲ ਸੰਵੇਦਨਾਵਾਂ ਪ੍ਰਗਟ ਕਰਦਿਆਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਢੁਕਵੇਂ ਸਮੇਂ ਆਈ ਮੌਤ ਤੇ ਪਰਿਵਾਰ ਨੂੰ ਦੁੱਖ ਤਾਂ ਹੁੰਦਾ ਹੀ ਹੈ ਪਰ ਇਸ ਮੌਤ ਨੂੰ ਜਰਨਾ ਸੌਖਾ ਹੁੰਦਾ ਹੈ। ਕਦੇ-ਕਦੇ ਅਚਿੰਤੇ ਬਾਜ਼ ਪੈ ਜਾਂਦੇ ਹਨ। ਅਜਿਹੀ ਮੌਤ ਦਾ ਦਰਦ ਬੜਾ ਹੀ ਤੀਬਰ ਹੁੰਦਾ ਹੈ। ਇਹੋ ਸਮਾਂ ਹੁੰਦਾ ਹੈ, ਜਦੋਂ ਪਰਮਾਤਮਾ ਨੂੰ ਆਪਣਾ ਫੈਸਲਾ ਬਦਲਣ ਦੀ ਅਰਜੋਈ ਕਰਨ ਨੂੰ ਦਿਲ ਕਰਦਾ ਹੈ। ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਤੇ ਸਾਬਕਾ ਵਿਧਾਇਕ ਹਲਕਾ ਨਕੋਦਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬੀਬੀ ਰਮਨਦੀਪ ਕੌਰ ਖਹਿਰਾ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਸ਼ਬਦਾਂ ਦੀ ਚੋਣ ਕਰਨੀ ਔਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਿਹਾਸ ਸਿੱਖਿਆ ਦਿੰਦਾ ਹੈ, ਉੱਥੇ ਸਬਰ ਕਰਨ ਲਈ ਵੀ ਪ੍ਰੇਰਦਾ ਹੈ। ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਬੀਬੀ ਰਮਨਦੀਪ ਕੌਰ ਖਹਿਰਾ ਦੀ ਕੋਮਲ, ਭਾਵੀ ਤੇ ਸਿਆਣਪਾ ਭਰੀ ਸ਼ਖਸ਼ੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਖਹਿਰਾ ਪਰਿਵਾਰ ਤੇ ਚੌਹਲਾ ਸਾਹਿਬ ਦੇ ਪਰਿਵਾਰ ਵੱਲੋਂ ਸਮਾਜ ’ਚ ਪ੍ਰਾਪਤ ਕੀਤੇ ਉੱਚ ਰੁਤਬੇ ਦਾ ਜ਼ਿਕਰ ਵੀ ਕੀਤਾ। ਇਸ ਤੋਂ ਪਹਿਲਾਂ ਖਹਿਰਾ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਭਾਈ ਆਗਿਆਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ’ਚ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਤਰਮਿੰਦਰ ਸਿੰਘ ਕਾਹਨਾ ਢੇਸੀਆਂ, ਕੁਲਵੰਤ ਸਿੰਘ ਚੋਹਲਾ ਸਾਹਿਬ ਸਾਬਕਾ ਚੇਅਰਮੈਨ, ਹੀਰਾ ਸਿੰਘ ਖਹਿਰਾ, ਡਾ. ਨਵਜੋਤ ਸਿੰਘ ਦਹੀਆ ਕਾਂਗਰਸ ਹਲਕਾ ਇੰਚਾਰਜ ਨਕੋਦਰ, ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ, ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਅੰਮ੍ਰਿਤਪਾਲ ਸਿੰਘ ਡੀਏ ਅੰਮ੍ਰਿਤਸਰ, ਰਾਣਾ ਰਾਜਬੰਸ ਕੌਰ ਸਾਬਕਾ ਵਿਧਾਇਕ, ਅਜਮੇਰ ਸਿੰਘ ਖਾਲਸਾ, ਰਮੇਸ਼ਵਰ ਸਿੰਘ ਚੇਅਰਮੈਨ ਜਲੰਧਰ ਵੇਰਕਾ ਪਲਾਂਟ, ਅਸ਼ਵਿੰਦਰਪਾਲ ਸਿੰਘ ਖਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਬਲਰਾਜ ਸਿੰਘ ਖਹਿਰਾ, ਜਗਮਿੰਦਰ ਸਿੰਘ ਖਹਿਰਾ ( ਅਮਰੀਕਾ), ਜਥੇਦਾਰ ਸੁਲੱਖਣ ਸਿੰਘ ਨਿਮਾਜ਼ੀਪੁਰ ਹਲਕਾ ਇਨਚਾਰਜ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ), ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਅਮਰਜੀਤ ਸਿੰਘ ਸੋਹਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਹਰਦੇਵ ਸਿੰਘ ਪੀਟਾ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ, ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਮਹਿਤਪੁਰ, ਦਲਬੀਰ ਸਿੰਘ ਸੱਬਰਵਾਲ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ ਸਾਹਲਾ ਨਗਰ, ਗੁਰਿੰਦਰ ਸਿੰਘ ਬਹੁਗੁਣ, ਸੁਖਦੀਪ ਸਿੰਘ ਕੰਗ ਪੀਏ, ਸੁਖਦੇਵ ਸਿੰਘ ਸੁੱਖਾ ਬਲਾਕ ਸੰਮਤੀ ਮੈਂਬਰ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਢੰਡੋਵਾਲ, ਪਹਿਲਵਾਨ ਨਛੱਤਰ ਸਿੰਘ ਸੱਤੀ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਪਵਨ ਅਗਰਵਾਲ ਸਾਬਕਾ ਮੈਂਬਰ ਨਗਰ ਸ਼ਾਹਕੋਟ, ਰੋਮੀ ਗਿੱਲ ਸਾਬਕਾ ਮੈਂਬਰ ਸ਼ਾਹਕੋਟ, ਗੁਰਜੀਤ ਸਿੰਘ ਕੰਗ ਮੈਂਬਰ ਨਗਰ ਪੰਚਾਇਤ ਲੋਹੀਆਂ, ਅੰਗਰੇਜ਼ ਸਿੰਘ ਤਲਵੰਡੀ ਬੂਟਿਆਂ, ਮੇਜਰ ਸਿੰਘ ਸਰਪੰਚ ਤਲਵੰਡੀ ਬੂਟਿਆਂ, ਜਗਜੀਤ ਸਿੰਘ ਸਿੰਘਪੁਰ, ਕੁਲਸ਼ਨ ਸਿੰਘ ਨਵਾਂ ਪਿੰਡ ਅਕਾਲੀਆਂ, ਪਹਿਲਵਾਨ ਲਹਿੰਬਰ ਸਿੰਘ ਨਵਾਂ ਪਿੰਡ ਅਕਾਲੀਆਂ, ਅਜ਼ੀਜ਼ ਮਸੀਹ, ਪਿੰਦਰ ਜੋਸਨ, ਗੁਰਦੀਪ ਸਿੰਘ ਜੱਕੋਪੁਰ ਕਲਾਂ ਜ਼ਿਲ੍ਹਾ ਪਰਿਸ਼ਦ ਮੈਂਬਰ, ਰਿਬਕਾ ਰਾਣੀ ਮੰਡਿਆਲਾ ਜ਼ਿਲ੍ਹਾ ਪਰਿਸ਼ਦ ਮੈਂਬਰ, ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆ, ਬਲਵੰਤ ਸਿੰਘ ਮਲਸੀਆਂ, ਅਮਨ ਬਾਗਪੁਰ, ਮਾਸਟਰ ਗੁਰਚਰਨ ਸਿੰਘ ਚਾਹਲ ਕਿਸਾਨ ਆਗੂ, ਬਲਕਾਰ ਸਿੰਘ ਫਾਜ਼ਲਵਾਲ ਕਿਸਾਨ ਆਗੂ, ਟਿੰਪੀ ਕੁਮਰਾ, ਬੰਟੀ ਬੱਠਲਾ, ਲਛਮਣ ਸੋਬਤੀ ਬਿੱਟੂ ਖੈਹਿਰਾ ਸਾਬਕਾ ਸਰਪੰਚ, ਅਮਰਜੀਤ ਸਿੰਘ ਸਾਬਕਾ ਸਰਪੰਚ ਕੋਹਾੜ ਕਲਾਂ, ਹਰਭਜਨ ਸਿੰਘ ਸਾਬਕਾ ਸਰਪੰਚ ਪਰਜੀਆਂ ਕਲਾਂ ਆਦਿ ਮੌਜੂਦ ਸਨ।