ਸਿਹਤ ਬੀਮਾ ਯੋਜਨਾ ਸੂਬੇ ਦੀ ਜਨਤਾ ਨੂੰ ਕਰੇਗੀ ਚਿੰਤਾ ਮੁਕਤ : ਟੀਨੂੰ
ਸਿਹਤ ਬੀਮਾ ਯੋਜਨਾ ਸੂਬੇ ਦੀ ਜਨਤਾ ਨੂੰ ਕਰੇਗੀ ਚਿੰਤਾ ਮੁਕਤ - ਟੀਨੂੰ
Publish Date: Sat, 24 Jan 2026 06:43 PM (IST)
Updated Date: Sun, 25 Jan 2026 04:16 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਲੋਕਾਂ ਨੂੰ ਸਿਹਤ ਸਮੱਸਿਆਵਾਂ ਸਬੰਧੀ ਚਿੰਤਾ ਮੁਕਤ ਕਰਨ ਦਾ ਇਕ ਕ੍ਰਾਂਤੀਕਾਰੀ ਕਦਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਅੱਜ ਅਲਾਵਲਪੁਰ ਵਿਖੇ ਇਸ ਸਕੀਮ ਅਧੀਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋਣ ’ਤੇ ਘਰ-ਘਰ ਪਹੁੰਚ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 10 ਲੱਖ ਦੀ ਸਿਹਤ ਬੀਮਾ ਯੋਜਨਾ ਪੂਰੇ ਦੇਸ਼ ਕਿਸੇ ਵੀ ਸੂਬੇ ’ਚ ਲੋਕਾਂ ਨੂੰ ਮਿਲੀ ਸਰਕਾਰਾਂ ਵੱਲੋਂ ਦਿੱਤੀ ਸਭ ਤੋਂ ਵੱਡੀ ਸਹੂਲਤ ਹੈ, ਜਿਸਦਾ ਲਾਭ ਹਰ ਬਿਮਾਰੀ ’ਚ ਆਮ ਲੋਕਾਂ ਵੱਡੇ-ਵੱਡੇ ਨਿੱਜੀ ਹਸਪਤਾਲਾਂ ਅੰਦਰ ਵੀ ਮਿਲੇਗਾ ਜਿੱਥੇ ਉਹ ਆਪਣਾ ਇਲਾਜ ਬਿਨਾਂ ਇਕ ਰੁਪਏ ਖਰਚੇ ਵੀ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਲਾਜ ਪ੍ਰਣਾਲੀ ਦੇ ਮਹਿੰਗੇ ਹੋਣ ਕਾਰਨ ਪਹਿਲਾਂ ਲੋਕਾਂ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਖਰਚਣੇ ਪੈ ਜਾਂਦੇ ਸਨ, ਜਿਸ ਨੂੰ ਸਮਝਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸ ਸਕੀਮ ਨੂੰ ਲੋਕਾਂ ਦਾ ਦਰਦ ਸਮਝਦਿਆਂ ਲਿਆਂਦਾ ਹੈ, ਤਾਂ ਜੋ ਗਰੀਬ ਤੇ ਜਰੂਰਤਮੰਦ ਕਿਸੇ ਵੀ ਪ੍ਰੇਸ਼ਾਨੀ ਤੋਂ ਬਿਨਾਂ ਆਪਣਾ ਇਲਾਜ ਸੌਖੇ ਤਰੀਕੇ ਨਾਲ ਕਰਵਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਜਲਦ ਤੋਂ ਜਲਦ ਇਸ ਸਕੀਮ ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ, ਤਾਂ ਕਿ ਇਸ ਸਕੀਮ ਦੇ ਯੋਗਪਾਤਰੀ ਬਣ ਇਸਦਾ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਅਲਾਵਲਪੁਰ ਪਰਮਜੀਤ ਸਿੰਘ, ਲੰਬੜਦਾਰ ਸੁਖਬੀਰ ਸਿੱਧੂ, ਮਨਦੀਪ ਸਿੰਘ, ਅਮਰੀਕ ਲਾਲ, ਵਿਨੋਦ ਕੁਮਾਰ ਸਾਬਕਾ ਕੌਂਸਲਰ, ਸੰਜੀਵ ਮਿੰਟੂ ਸਾਬਕਾ ਕੌਂਸਲਰ, ਰਾਮ ਗੋਪਾਲ, ਵਰਿੰਦਰ ਸਿੰਘ ਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।