ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਵੱਲੋਂ ਸਾਲ ਦਾ ਮੁਕਟਮਣੀ ਦਿਨ ਸ੍ਰੀ ਗੁਰੂ ਪੂਰਨਿਮਾ ਦਾ ਤਿਓਹਾਰ ਮਨਾਇਆ ਗਿਆ। ਸਮਾਗਮ ਦੌਰਾਨ ਨੂਰਮਹਿਲ ਆਸ਼ਰਮ ਵਿਚ ਲੱਖਾਂ ਸ਼ਰਧਾਲੂਆਂ ਦੇ ਸਵਾਗਤ ਲਈ ਸ਼ੁਭਕਾਮਨਾਵਾਂ ਨਾਲ ਸੇਵਾਦਾਰ ਤਾਇਨਾਤ ਸਨ।

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਵੱਲੋਂ ਸਾਲ ਦਾ ਮੁਕਟਮਣੀ ਦਿਨ ਸ੍ਰੀ ਗੁਰੂ ਪੂਰਨਿਮਾ ਦਾ ਤਿਓਹਾਰ ਮਨਾਇਆ ਗਿਆ। ਸਮਾਗਮ ਦੌਰਾਨ ਨੂਰਮਹਿਲ ਆਸ਼ਰਮ ਵਿਚ ਲੱਖਾਂ ਸ਼ਰਧਾਲੂਆਂ ਦੇ ਸਵਾਗਤ ਲਈ ਸ਼ੁਭਕਾਮਨਾਵਾਂ ਨਾਲ ਸੇਵਾਦਾਰ ਤਾਇਨਾਤ ਸਨ। ਪੂਰੇ ਆਸ਼ਰਮ ਦੀ ਸਜਾਵਟ ਕੀਤੀ ਗਈ ਸੀ ਤੇ ਗੁਰੂ ਪੂਰਨਿਮਾ ਦਾ ਆਰੰਭ ਰੁਦਰੀ ਪਾਠ ਨਾਲ ਕੀਤਾ ਗਿਆ। ਫਿਰ ਪਾਵਨ ਆਰਤੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਵਾਮੀ ਚਿੰਨਮਯਾਨੰਦ ਨੇ ਦੱਸਿਆ ਕਿ ਗੁਰੂ ਪੂਜਾ ਦਾ ਪੁਰਬ ਹਾਡ਼੍ਹ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਯੁਗਾਂ ਪਹਿਲਾਂ ਅੱਜ ਦੇ ਦਿਨ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ। ਇਸ ਲਈ ਉਨ੍ਹਾਂ ਦੇ ਸੇਵਕਾਂ ਨੇ ਉਨ੍ਹਾਂ ਦੇ ਜਨਮ ਦਿਵਸ ਨੂੰ ਗੁਰੂ ਪੂਜਾ ਲਈ ਚੁਣਿਆ ਹੈ। ਇਸੇ ਕਰ ਕੇ ਇਸ ਦਿਨ ਨੂੰ ਵਿਆਸ ਪੂਰਨਿਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਸ਼ ਦੇ ਜੀਵਨ ਵਿਚ ਗੁਰੂ ਉਸ ਦਾ ਸਭ ਕੁਝ ਹੁੰਦੇ ਹਨ ਤੇ ਸਾਧਕ ਭਗਵਾਨ ਤੋਂ ਪਹਿਲਾਂ ਆਪਣੇ ਗੁਰੂ ਦੀ ਪੂਜਾ ਕਰਦਾ ਹੈ। ਸਾਧਵੀ ਮਨਸਵਿਨੀ ਭਾਰਤੀ, ਸਵਾਮੀ ਗੁਰਕਿਰਪਾਨੰਦ ਤੇ ਸਾਧਵੀ ਵੈਸ਼ਨਵੀ ਭਾਰਤੀ ਨੇ ਦੱਸਿਆ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਉਸ ਅਲੌਕਿਕ ਮਾਰਗ ’ਤੇ ਚੱਲ ਰਹੇ ਹਾਂ, ਜੋ ਆਉਣ ਵਾਲੇ ਸਮੇਂ ਦੀ ਭੂਮਿਕਾ ਤਿਆਰ ਕਰ ਰਿਹਾ ਹੈ। ਦਿਵਯ ਗੁਰੂ ਦਾ ਟੀਚਾ ਤਾਂ ਆਪਣੇ ਆਪ ਵਿਚ ਪੂਰਨ ਹੁੰਦਾ ਹੈ ਪਰ ਇਸ ਲਕਸ਼ ਦਾ ਭਾਗੀਦਾਰ ਬਣਨ ਲਈ ਉਨ੍ਹਾਂ ਨੇ ਸਾਨੂੰ ਚੁਣਿਆ ਹੈ। ਅਸੀਂ ਖੁਦ ਨੂੰ ਸੰਭਾਲ ਕੇ ਨਿਰੰਤਰ ਇਸ ਰਾਹ ’ਤੇ ਅੱਗੇ ਵੱਧਣਾ ਹੈ। ਇਸ ਦੇ ਨਾਲ ਹੀ ਸੰਗੀਤਕਾਰ, ਵਾਦਕ ਸੇਵਕ ਤੇ ਸਾਧਵੀਆਂ ਦੇ ਭਜਨਾਂ ਸਦਕਾ ਮਾਹੌਲ ਧਾਰਮਿਕ ਨਾਅਰਿਆਂ ਨਾਲ ਗੂੰਜ ਉੱਠਿਆ।
ਅਹਿਮ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਵਿਜੇ ਸਾਂਪਲਾ ਚੇਅਰਮੈਨ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ, ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਸਰਕਾਰ, ਰਵਨੀਤ ਬਿੱਟੂ ਸੰਸਦ ਮੈਂਬਰ ਲੁਧਿਆਣਾ, ਬ੍ਰਹਮ ਮਹਿੰਦਰਾ ਸਾਬਕਾ ਕੈਬਨਿਟ ਮੰਤਰੀ, ਬਲਬੀਰ ਸਿੰਘ ਸਿੱਧੂ ਸਾਬਕਾ ਵਿਧਾਇਕ, ਹੇਮੰਤ ਦਿਵੇਦੀ ਸਾਬਕਾ ਰਾਜ ਮੰਤਰੀ ਉੱਤਰਾਖੰਡ, ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ, ਵਿਧਾਇਕ ਰਾਜ ਕੁਮਾਰ ਚੱਬੇਵਾਲ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਇੰਦਰਜੀਤ ਕੌਰ ਮਾਨ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾਡ਼ਾ, ਵਿਧਾਇਕ ਰਮਨ ਅਰੋਡ਼ਾ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਨਰੇਸ਼ ਕਟਾਰੀਆ ਵਿਧਾਇਕ ਜੀਰਾ, ਪਵਨ ਟੀਨੂੰ ਸਾਬਕਾ ਵਿਧਾਇਕ, ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਜੀਵਨ ਗੁਪਤਾ ਸੂਬਾ ਜਨਰਲ ਸਕੱਤਰ ਭਾਜਪਾ, ਰਜਨੀਸ਼ ਧੀਮਾਨ, ਸੰਦੀਪ ਸੈਣੀ, ਬੀਐੱਲ ਸ਼ਰਮਾ ਸਕੱਤਰ ਚੰਡੀਗਡ਼੍ਹ ਟਰਾਂਸਪੋਰਟ, ਸੁਨੀਤਾ ਗਰਗ ਜਨਰਲ ਸਕੱਤਰ ਭਾਜਪਾ ਪੰਜਾਬ, ਦਿਨੇਸ਼ ਸਰਪਾਲ ਪ੍ਰਧਾਨ ਪੰਜਾਬ ਵਪਾਰ ਸੈੱਲ ਭਾਜਪਾ, ਨਿਪੁੰਨ ਸ਼ਰਮਾ, ਜਗਬੀਰ ਸਿੰਘ ਕਠੂਆ, ਰਜਨੀ ਸੇਠੀ, ਰਣਜੀਤ ਸਿੰਘ ਖੋਜੇਵਾਲ, ਅਸ਼ੋਕ ਪਰਾਸ਼ਰ, ਦਲਬੀਰ ਨੰਦਾ, ਸ਼ੈਲੀ ਖੰਨਾ, ਨਰੇਂਦਰ ਸਹਿ ਪ੍ਰਾਂਤ ਬੰਦਿਕ ਪ੍ਰਮੁੱਖ (ਉੱਤਰਾਖੰਡ ਪ੍ਰਾਂਤ), ਰਾਸ਼ਟਰੀ ਸਵੈ ਸੇਵਕ ਸੰਘ, ਮਾਲਵਿਕਾ ਸੂਦ, ਚੰਦਰਕਾਂਤ ਚੱਢਾ ਅਤੇ ਹੋਰ ਸ਼ਾਮਲ ਹਨ।