ਪਿਛਲੇ ਆਈਪੀਐਲ ਦੌਰਾਨ ਉਦਯੋਗ ਨੂੰ 40 ਤੋਂ 50 ਕਰੋੜ ਦੇ ਆਰਡਰ ਮਿਲੇ ਸਨ। ਹੁਣ ਆਰਡਰ ਨਾ ਮਿਲਣ ਕਾਰਨ ਉਦਯੋਗ ਦੇ ਕਾਰੋਬਾਰ ਵਿਚ 10 ਤੋਂ 20 ਫੀਸਦ ਦੀ ਗਿਰਾਵਟ ਆਈਪੀਐਲ ਦੌਰਾਨ ਦੇਖੀ ਜਾ ਸਕਦੀ ਹੈ। ਖੇਡ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਆਈਪੀਐੱਲ ਦਾ ਕ੍ਰੇਜ਼ ਵਧਦਾ ਹੈ, ਖਾੜੀ ਦੇਸ਼ਾਂ ਦੇ ਖਰੀਦਦਾਰ ਆਰਡਰ ਦੇਣ ਲੱਗ ਪੈਂਦੇ ਹਨ।

ਕਮਲ ਕਿਸ਼ੋਰ, ਜਾਗਰਣ, ਜਲੰਧਰ : ਅਮਰੀਕਾ-ਇਜ਼ਰਾਈਲ ਤੇ ਈਰਾਨ ਦਰਮਿਆਨ ਯੁੱਧ ਦਾ ਪ੍ਰਭਾਵ ਹਰ ਉਦਯੋਗ ’ਤੇ ਪੈ ਚੁੱਕਾ ਹੈ। ਆਈਪੀਐੱਲ ਦੌਰਾਨ ਖੇਡ ਉਦਯੋਗ ਨੂੰ ਆਰਡਰ ਨਹੀਂ ਮਿਲੇ ਹਨ। ਦੁਬਈ ਦੇ ਨਾਲ-ਨਾਲ ਲੱਗਦੇ ਖਾੜੀ ਦੇਸ਼ਾਂ ਦੇ ਖਰੀਦਦਾਰਾਂ ਨੇ ਆਪਣੇ ਆਰਡਰਾਂ ਨੂੰ ਹੋਲਡ ਕਰ ਦਿੱਤਾ ਹੈ। ਪਿਛਲੇ ਆਈਪੀਐਲ ਦੌਰਾਨ ਉਦਯੋਗ ਨੂੰ 40 ਤੋਂ 50 ਕਰੋੜ ਦੇ ਆਰਡਰ ਮਿਲੇ ਸਨ। ਹੁਣ ਆਰਡਰ ਨਾ ਮਿਲਣ ਕਾਰਨ ਉਦਯੋਗ ਦੇ ਕਾਰੋਬਾਰ ਵਿਚ 10 ਤੋਂ 20 ਫੀਸਦ ਦੀ ਗਿਰਾਵਟ ਆਈਪੀਐਲ ਦੌਰਾਨ ਦੇਖੀ ਜਾ ਸਕਦੀ ਹੈ। ਖੇਡ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਆਈਪੀਐੱਲ ਦਾ ਕ੍ਰੇਜ਼ ਵਧਦਾ ਹੈ, ਖਾੜੀ ਦੇਸ਼ਾਂ ਦੇ ਖਰੀਦਦਾਰ ਆਰਡਰ ਦੇਣ ਲੱਗ ਪੈਂਦੇ ਹਨ।
ਦੱਸਣਯੋਗ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਖਾੜੀ ਦੇਸ਼ਾਂ ਦੇ ਖਰੀਦਦਾਰਾਂ ਨੇ ਖੇਡ ਉਤਪਾਦਾਂ ਦੇ ਆਰਡਰ ਦਿੱਤੇ ਸਨ। ਆਰਡਰ ਤਿਆਰ ਕਰਨ ਲਈ 20 ਫੀਸਦ ਬਿੱਲ ਦਾ ਭੁਗਤਾਨ ਹੋ ਚੁੱਕਾ ਸੀ। ਬਾਕੀ ਬਿੱਲ ਦੀ ਅਦਾਇਗੀ ਉਤਪਾਦ ਤਿਆਰ ਹੋਣ 'ਤੇ ਕੀਤੀ ਜਾਣੀ ਸੀ। ਹੁਣ ਖੇਡ ਉਦਯੋਗ ਨੇ ਖਰੀਦਦਾਰਾਂ ਦੇ ਆਰਡਰ ਤਿਆਰ ਕਰ ਲਏ ਹਨ ਪਰ ਖਰੀਦਦਾਰਾਂ ਤੋਂ ਮਿਲਣ ਵਾਲੀ ਭੁਗਤਾਨ ਇਸ ਵੇਲੇ ਰੁਕੀ ਹੋਈ ਹੈ। ਖਾੜੀ ਦੇਸ਼ਾਂ ਦੇ ਖਰੀਦਦਾਰਾਂ ਨੇ ਤਿਆਰ ਕੀਤੇ ਸਾਮਾਨ ਨੂੰ ਹੋਲਡ ਕਰਨ ਲਈ ਕਿਹਾ ਹੈ। ਖੇਡ ਉਦਯੋਗ ਹਰ ਸਾਲ ਇਨ੍ਹਾਂ ਖਾੜੀ ਦੇਸ਼ਾਂ ਨਾਲ 150 ਤੋਂ 180 ਕਰੋੜ ਦਾ ਕਾਰੋਬਾਰ ਕਰਦਾ ਹੈ।
ਪਿਛਲੇ ਸਾਲ ਮਿਲੇ ਸਨ ਕਈ ਆਰਡਰ : ਅਮਿਤ ਸ਼ਰਮਾ
ਸਪਾਰਟਨ ਸਪੋਰਟਸ ਦੇ ਐਮਡੀ ਅਮਿਤ ਸ਼ਰਮਾ ਨੇ ਕਿਹਾ ਕਿ ਆਈਪੀਐਲ ਸ਼ੁਰੂ ਹੋਣ ਨਾਲ ਹੀ ਇਨ੍ਹਾਂ ਖਾੜੀ ਦੇਸ਼ਾਂ ਤੋਂ ਆਰਡਰ ਮਿਲਣ ਲੱਗ ਪੈਂਦੇ ਸਨ। ਹੁਣ ਯੁੱਧ ਹੋਣ ਕਾਰਨ ਆਰਡਰ ਨਹੀਂ ਮਿਲੇ ਹਨ। ਆਰਡਰ ਨਾ ਮਿਲਣ ਕਾਰਨ ਉਦਯੋਗ ਦੇ ਕਾਰੋਬਾਰ ਵਿਚ 20 ਫੀਸਦ ਦਾ ਪ੍ਰਭਾਵ ਪਿਆ ਹੈ। ਪਿਛਲੇ ਸਾਲ ਆਈਪੀਐਲ ਦੇ ਦੌਰਾਨ ਰੂਟੀਨ ਦੇ ਤੌਰ 'ਤੇ ਆਰਡਰ ਮਿਲ ਰਹੇ ਸਨ।
ਆਰਡਰਾਂ ਦੇ ਨਾਲ ਪੁਰਾਣੀ ਪੇਮੈਂਟ ਵੀ ਫਸੀ : ਸੁਮਿਤ ਸ਼ਰਮਾ
ਫਿਲਿਪ ਇੰਟਰਨੈਸ਼ਨਲ ਅਤੇ ਨੋਵਾ ਫਿਟਨੈੱਸ ਦੇ ਐਮਡੀ ਸੁਮਿਤ ਸ਼ਰਮਾ ਨੇ ਕਿਹਾ ਕਿ ਈਰਾਨ-ਇਜ਼ਰਾਈਲ ਯੁੱਧ ਨੇ ਆਈਪੀਐਲ ਦੇ ਦੌਰਾਨ ਖੇਡ ਉਦਯੋਗ ਨੂੰ ਮਿਲਣ ਵਾਲੇ ਆਰਡਰਾਂ 'ਤੇ ਪ੍ਰਭਾਵ ਪਾਇਆ ਹੈ। ਉਦਯੋਗ ਨੂੰ ਇਨ੍ਹਾਂ ਦੇਸ਼ਾਂ ਤੋਂ ਆਰਡਰਾਂ ਦੀ ਉਮੀਦ ਰਹਿੰਦੀ ਹੈ। ਇਸ ਵੇਲੇ ਕਈ ਖੇਡ ਉਦਯੋਗਾਂ ਦੀ ਪੁਰਾਣੀ ਪੇਮੈਂਟ ਵੀ ਫਸੀ ਹੋਈ ਹੈ। ਹੁਣ ਆਰਡਰਾਂ ਨੂੰ ਹੋਲਡ ਕਰਵਾ ਰੱਖਿਆ ਗਿਆ ਹੈ। ਹਾਲਾਤ ਆਮ ਵਾਂਗ ਹੋਣ ’ਤੇ ਇਨ੍ਹਾਂ ਦੇਸ਼ਾਂ ਤੋਂ ਆਰਡਰਾਂ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਕਾਰੋਬਾਰ ਮੁੜ ਪਟੜੀ ’ਤੇ ਆਉਣ ਦੀ ਸੰਭਾਵਨਾ : ਅਰਵਿੰਦ ਰਾਣਾ
ਰੈਨਸਨ ਸਪੋਰਟਸ ਦੇ ਐਮਡੀ ਅਰਵਿੰਦ ਰਾਣਾ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਯੁੱਧ ਖਤਮ ਹੋ ਚੁੱਕਾ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਾਰੋਬਾਰ ਮੁੜ ਪਟਰੀ 'ਤੇ ਆਉਣਾ ਸ਼ੁਰੂ ਹੋ ਜਾਵੇਗਾ। ਆਈਪੀਐਲ ਦੇ ਦੌਰਾਨ ਉਦਯੋਗ ਨੂੰ ਆਰਡਰ ਨਾ ਮਿਲਣ ਨਾਲ ਕਾਰੋਬਾਰ ’ਤੇ ਪ੍ਰਭਾਵ ਪੈਂਦਾ ਹੈ। ਯੁੱਧ ਕਾਰਨ ਕੱਚੇ ਮਾਲ ਦੀ ਕੀਮਤਾਂ ਵਧਣ ਨਾਲ ਹਰ ਉਦਯੋਗ ਦੀ ਉਤਪਾਦਨ ਸਮਰੱਥਾ ’ਤੇ ਪ੍ਰਭਾਵ ਪਿਆ ਹੈ।