ਮਸੀਹੀ ਸਮਾਗਮ 14 ਨੂੰ
ਗਰੇਸ ਆਫ ਗੌਡ ਚਰਚ ਅੱਪਰਾ ਵੱਲੋਂ ਮਸੀਹੀ ਸਮਾਗਮ 14 ਜਨਵਰੀ ਨੂੰ
Publish Date: Wed, 07 Jan 2026 07:43 PM (IST)
Updated Date: Wed, 07 Jan 2026 07:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਗਰੇਸ ਆਫ ਗੌਡ ਚਰਚ ਵੱਲੋਂ ਮਸੀਹੀ ਸਮਾਗਮ ਪ੍ਰਬੰਧਕ ਭਾਈ ਵਿਜੇ ਮਸੀਹ ਦੀ ਅਗਵਾਈ ਹੇਠ 14 ਜਨਵਰੀ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬਾਬੂ ਰਾਮ ਸਰਾਫ ਦੇ ਸਾਹਮਣੇ ਇੰਟਰਲਾਕ ਵਾਲੀ ਗਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਚਾਰਕ ਭਾਈ ਰੌਸ਼ਨ ਮਸੀਹ ਆਈ ਹੋਈ ਕਲੀਸੀਆ (ਸੰਗਤਾਂ) ਨੂੰ ਪ੍ਰਭ ਯਿਸੂ ਮਸੀਹ ਜੀ ਦੇ ਜੀਵਨ, ਸੋਚ ਤੇ ਉਦੇਸ਼ ਬਾਰੇ ਭਰਪੂਰ ਜਾਣਕਾਰੀ ਦੇਣਗੇ।