ਤਾਲਾਬੰਦ ਘਰ ’ਚੋਂ ਹਜ਼ਾਰਾਂ ਦਾ ਸਾਮਾਨ ਚੋਰੀ
ਘਰ ਦੇ ਤਾਲੇ ਤੋੜ ਕੇ ਕੀਤਾ ਹਜ਼ਾਰਾਂ ਦਾ ਸਾਮਾਨ ਚੋਰੀ
Publish Date: Mon, 24 Nov 2025 06:27 PM (IST)
Updated Date: Mon, 24 Nov 2025 06:28 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਲੱਧੇਵਾਲੀ ’ਚ ਸਥਿਤ ਇਕ ਘਰ ਦੇ ਤਾਲੇ ਤੋੜ ਕੇ ਚੋਰਾਂ ਨੇ ਘਰ ’ਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੇਵਾ ਸਿੰਘ ਵਾਸੀ ਕਪੂਰਥਲਾ ਹਾਲ ਵਾਸੀ ਲੱਧੇਵਾਲੀ ਨੇ ਦੱਸਿਆ ਕਿ ਬੀਤੇ ਦਿਨੀ ਉਹ ਕੰਮ ’ਤੇ ਗਿਆ ਹੋਇਆ ਸੀ ਤੇ ਘਰ ਨੂੰ ਤਾਲੇ ਲੱਗੇ ਹੋਏ ਸਨ। ਜਦ ਸ਼ਾਮ ਵੇਲੇ ਉਹ ਵਾਪਸ ਘਰ ਪਰਤਿਆ ਤਾਂ ਤਾਲੇ ਟੁੱਟੇ ਪਏ ਸਨ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰੋਂ ਇਕ ਐੱਲਈਡੀ ਤੇ ਬਿਜਲੀ ਦਾ ਮੀਟਰ ਗਾਇਬ ਸੀ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਧਾਰਾ 331 (3) 305 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।