ਹਿਮਾਚਲ ਘੁੰਮਣਾ ਜਲੰਧਰ ਦੇ ਪਰਿਵਾਰ ਨੂੰ ਪਿਆ ਮਹਿੰਗਾ, ਜਿੰਦੇ ਤੋੜ ਚੋਰਾਂ ਨੇ ਲੁੱਟੀ ਕੋਠੀ; ਮਹਿੰਗਾ ਸਮਾਨ ਤੇ ਟੂਟੀਆਂ ਲੈ ਕੇ ਹੋਏ ਫਰਾਰ
ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਸਟੇਟ ’ਚ ਸਥਿਤ ਇਕ ਕੋਠੀ ਦੇ ਤਾਲੇ ਭੰਨ ਕੇ ਚੋਰਾਂ ਨੇ ਕੋਠੀ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਹਰਿੰਦਰ ਸਿੰਘ ਸਹੋਤਾ ਵਾਸੀ ਅਰਬਨ ਸਟੇਟ ਦੋ ਨੇ ਦੱਸਿਆ ਕਿ ਪਿਛਲੇ ਦਿਨ ਹੀ ਉਹ ਪਰਿਵਾਰ ਸਮੇਤ ਸ਼ਹਿਰ ਤੋਂ ਬਾਹਰ (ਹਿਮਾਚਲ ਪ੍ਰਦੇਸ਼ ਘੁੰਮਣ) ਗਏ ਹੋਏ ਸਨ ਅਤੇ ਉਨ੍ਹਾਂ ਦੀ ਕੋਠੀ ਨੂੰ ਤਾਲਾ ਲੱਗਾ ਹੋਇਆ ਸੀ।
Publish Date: Wed, 03 Dec 2025 01:45 PM (IST)
Updated Date: Wed, 03 Dec 2025 02:13 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਸਟੇਟ ’ਚ ਸਥਿਤ ਇਕ ਕੋਠੀ ਦੇ ਤਾਲੇ ਭੰਨ ਕੇ ਚੋਰਾਂ ਨੇ ਕੋਠੀ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਹਰਿੰਦਰ ਸਿੰਘ ਸਹੋਤਾ ਵਾਸੀ ਅਰਬਨ ਸਟੇਟ ਦੋ ਨੇ ਦੱਸਿਆ ਕਿ ਪਿਛਲੇ ਦਿਨ ਹੀ ਉਹ ਪਰਿਵਾਰ ਸਮੇਤ ਸ਼ਹਿਰ ਤੋਂ ਬਾਹਰ (ਹਿਮਾਚਲ ਪ੍ਰਦੇਸ਼ ਘੁੰਮਣ) ਗਏ ਹੋਏ ਸਨ ਅਤੇ ਉਨ੍ਹਾਂ ਦੀ ਕੋਠੀ ਨੂੰ ਤਾਲਾ ਲੱਗਾ ਹੋਇਆ ਸੀ। ਸਵੇਰੇ ਜਦ ਉਹ ਵਾਪਸ ਆਪਣੀ ਕੋਠੀ ਪਰਤੇ ਤਾਂ ਕੋਠੀ ਦੇ ਤਾਲੇ ਟੁੱਟੇ ਪਏ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਨੇ ਜਾਂਚ ਕੀਤੀ ਤਾਂ ਸਾਰੇ ਬਾਥਰੂਮਾਂ ਦੀਆਂ ਟੂਟੀਆਂ ਗਾਇਬ ਸਨ।
ਇਸ ਤੋਂ ਇਲਾਵਾ ਘਰ ’ਚੋਂ ਤਿੰਨ ਗੈਸ ਸਿਲੰਡਰ, ਚੁੱਲਾ, ਭਾਂਡੇ, ਮਹਿੰਗੀਆਂ ਘੜੀਆਂ, ਕੀਮਤੀ ਕੱਪੜੇ ਤੇ ਹੋਰ ਸਾਮਾਨ ਗਾਇਬ ਸੀ। ਘਟਨਾ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਥਾਣਾ ਨੰਬਰ ਸੱਤ ਦੀ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਏਐੱਸਆਈ ਸਤਿੰਦਰ ਸਿੰਘ ਨੇ ਹਰਿੰਦਰ ਸਿੰਘ ਸਹੋਤਾ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਠੀ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।