ਸਰਾਫ ਭਾਰਦਵਾਜ ਨੂੰ ਸਦਮਾ, ਭਰਜਾਈ ਦਾ ਦੇਹਾਂਤ
ਸੋਨੇ ਦੇ ਵਪਾਰੀ ਹਰਕੇਸ਼ ਭਾਰਦਵਾਜ (ਸੋਢੀ ਸਰਾਫ) ਨੂੰ ਸਦਮਾ, ਭਰਜਾਈ ਦਾ ਦੇਹਾਂਤ
Publish Date: Wed, 28 Jan 2026 08:21 PM (IST)
Updated Date: Wed, 28 Jan 2026 08:22 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਪਰਾ ਦੇ ਉੱਘੇ ਸੋਨਾ ਕਾਰੋਬਾਰੀ ਹਰਕੇਸ਼ ਭਾਰਦਵਾਜ (ਸੋਢੀ ਸਰਾਫ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਭਰਜਾਈ ਪ੍ਰਵੀਨ ਕੁਮਾਰੀ ਪਤਨੀ ਬਲਦੇਵ ਕ੍ਰਿਸ਼ਨ ਭਾਰਦਵਾਜ ਵਾਸੀ ਦਿਲਬਾਗ ਕਾਲੋਨੀ ਗੁਰਾਇਆ ਪੂਰੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮੌਤ ’ਤੇ ਇਲਾਕੇ ਭਰ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਸਵਰਨਕਾਰ ਸੰਘ ਅੱਪਰਾ ਦੇ ਸਮੂਹ ਅਹੁਦੇਦਾਰਾਂ, ਪ੍ਰੈੱਸ ਕਲੱਬ ਅੱਪਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾ ਤੇ ਇਲਾਕੇ ਭਰ ਦੇ ਪੰਚਾਂ-ਸਰਪੰਚਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਨ੍ਹਾਂ ਦਾ ਅੰਤਿਮ ਸੰਸਕਾਰ 30 ਜਨਵਰੀ ਨੂੰ ਦੁਪਿਹਰ ਇਕ ਵਜੇ ਗੁਰਾਇਆ ਦੇ ਸ਼ਮਸ਼ਾਨਘਾਟ ’ਚ ਹੋਵੇਗਾ। ਪ੍ਰਵੀਨ ਕੁਮਾਰੀ ਨਮਿਤ ਅੰਤਿਮ ਅਰਦਾਸ ਤੇ ਕਿਰਿਆ ਪਹਿਲੀ ਫਰਵਰੀ ਨੂੰ ਦੁਪਹਿਰ ਇਕ ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਗੀਤਾ ਭਵਨ ਦਾਣਾ ਮੰਡੀ ਗੁਰਾਇਆ ’ਚ ਹੋਵੇਗੀ।