ਮੂਸੇਵਾਲਾ ਦੀ ਮਾਂ ਨਾਲ ਕ੍ਰਿਸ਼ਚੀਅਨ ਕਮੇਟੀ ਨੂੰ ਪੰਗਾ ਲੈਣਾ ਪਿਆ ਮਹਿੰਗਾ, ਕਾਨੂੰਨੀ ਨੋਟਿਸ ਜਾਰੀ; ਇਨ੍ਹਾਂ ਸ਼ਰਤਾਂ ਨਾਲ ਮੰਗਿਆ 10 ਲੱਖ ਦਾ ਹਰਜਾਨਾ
ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਵੱਲੋਂ ਬੀਤੇ 5 ਦਸੰਬਰ ਨੂੰ ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਤੇ ਭਾਨ ਸਿੱਧੂ ਦੇ ਨਾਲ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਫੂਕਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਨੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।
Publish Date: Fri, 12 Dec 2025 12:25 PM (IST)
Updated Date: Fri, 12 Dec 2025 12:57 PM (IST)
ਜਾਗਰਣ ਪੱਤਰਕਾਰ, ਜਲੰਧਰ - ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਵੱਲੋਂ ਬੀਤੇ 5 ਦਸੰਬਰ ਨੂੰ ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਤੇ ਭਾਨ ਸਿੱਧੂ ਦੇ ਨਾਲ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਫੂਕਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਨੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ਵੱਲੋਂ ਸੰਸਥਾ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਵਿੱਚ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ। ਜਿਸ ਵਿੱਚ ਪਹਿਲੀ ਹੈ ਕਿ ਸਾਰੇ ਮੀਡੀਆ ਪਲੇਟਫਾਰਮਾਂ 'ਤੇ ਆ ਕੇ ਇਸ ਲਈ ਮਾਫੀ ਮੰਗਣ, ਦੂਜੀ ਕਿ ਹੁਣ ਤੱਕ ਵੱਖ-ਵੱਖ ਇੰਟਰਨੈੱਟ ਮੀਡੀਆ 'ਤੇ ਚਲਾਈਆਂ ਜਾ ਰਹੀਆਂ ਪੁਤਲਾ ਫੂਕ ਪ੍ਰਦਰਸ਼ਨ ਦੀਆਂ ਵੀਡੀਓਜ਼ ਨੂੰ ਡਿਲੀਟ ਕਰਵਾਉਣ ਅਤੇ ਤੀਜੀ ਕਿ 10 ਲੱਖ ਰੁਪਏ ਹਰਜਾਨਾ ਦੇਣ ਦੀ ਸ਼ਰਤ ਰੱਖੀ ਗਈ ਹੈ।
ਐਡਵੋਕੇਟ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਸੰਸਥਾ ਨੂੰ ਨੋਟਿਸ ਭੇਜਿਆ ਗਿਆ ਹੈ। ਜੇਕਰ ਨਿਰਧਾਰਤ ਦਿਨਾਂ ਦੇ ਦੌਰਾਨ ਇਸਦਾ ਜਵਾਬ ਨਾ ਆਇਆ ਤਾਂ ਕਾਨੂੰਨ ਦੇ ਮੁਤਾਬਕ ਅਗਲੀ ਕਾਰਵਾਈ ਪਾਈ ਜਾਵੇਗੀ।