ਮੈਡੀਕਲ ਕੈਂਪ ’ਚ ਦਿੱਤੀਆਂ ਮੁਫ਼ਤ ਦਵਾਈਆਂ
ਆਯੂਸ਼ ਮੈਡੀਕਲ ਕੈਂਪ ’ਚ ਮਰੀਜ਼ਾਂ ਨੂੰ ਦਿੱਤੀਆਂ ਮੁਫਤ ਦਵਾਈਆਂ
Publish Date: Wed, 28 Jan 2026 07:08 PM (IST)
Updated Date: Wed, 28 Jan 2026 07:10 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਆਯੂਸ਼ ਸੁਸਾਇਟੀ ਵੱਲੋਂ ਕਮਿਊਨਿਟੀ ਹਾਲ, ਰਾਜਾ ਗਾਰਡਨ ਅਧੀਨ ਪੀਐੱਚਸੀ ਰੰਧਾਵਾ ਮਸੰਦਾਂ ’ਚ ਆਯੂਸ਼ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਆਸ਼ਾ ਵਰਕਰ ਦਲਬੀਰ ਕੌਰ ਤੇ ਸਮਾਜ ਸੇਵਕ ਰੇਸ਼ਮ ਸਿੰਘ ਨੇ ਕੀਤਾ। ਕੈਂਪ ਦਾ ਸੰਚਾਲਨ ਏਐੱਮਓ ਡਾ. ਹੇਮੰਤ ਕੁਮਾਰ ਮਲਹੋਤਰਾ ਨੇ ਕੀਤਾ। ਕੈਂਪ ’ਚ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਰੁਪਾਲੀ ਕੋਹਲੀ, ਡਾ. ਹੇਮੰਤ ਕੁਮਾਰ ਮਲਹੋਤਰਾ, ਡਾ. ਅਮਿਤ ਸਿੱਧੂ, ਉਪਵੈਦ ਡਾ. ਸੁਮੀਤ ਕਲਿਆਣ, ਉਪਵੈਦ ਪਰਮਜੀਤ ਕੌਰ, ਉਪਵੈਦ ਅਮਨਦੀਪ ਸਿੰਘ ਨੇ 611 ਮਰੀਜ਼ਾਂ ਦਾ ਆਯੁਰਵੈਦਿਕ ਤਰੀਕੇ ਨਾਲ ਇਲਾਜ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ। ਹੋਮੀਓਪੈਥਿਕ ਮੈਡੀਕਲ ਅਫ਼ਸਰ ਡਾ.ਕਮਲਜੀਤ ਕੌਰ, ਡਾ. ਰਿਤੇਸ਼ ਕੁਮਾਰ ਹਿਤੈਸ਼ੀ, ਹੋਮੀਓਪੈਥਿਕ ਡਿਸਪੈਂਸਰ ਮਨਜੀਤ ਕੁਮਾਰ ਤੇ ਜਗਤਾਰ ਸਿੰਘ ਵੱਲੋਂ 260 ਮਰੀਜ਼ਾਂ ਦਾ ਹੋਮਿਓਪੈਥੀ ਤਰੀਕੇ ਨਾਲ ਹੈਲਥ ਚੈਕਅੱਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਗਦਈਪੁਰ ਇੰਡਸਟਰੀ ਐਸਸੀਏਸ਼ਨ ਤੋਂ ਮੁਨੀਸ਼ ਗੁਪਤਾ ਤੇ ਪਿਯੂਸ਼ ਚੌਧਰੀ, ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਤੋਂ ਸੁੱਖਾ ਰੰਧਾਵਾ ਤੇ ਸਮੂਹ ਮੈਂਬਰ, ਆਸ਼ਾ ਵਰਕਰ ਕਿਰਨ, ਰਮਨਦੀਪ, ਸੁਨੀਤਾ, ਰਾਜ ਰਾਣੀ, ਸਿਕੰਦਰ ਸ਼ਰਮਾ, ਪਰਮਿੰਦਰ ਸਿੰਘ, ਜਗਣ ਨਾਥ, ਮਹੇਸ਼ ਕੁਮਾਰ, ਹੇਮਰਾਜ ਤੇ ਰਾਜਾ ਗਾਰਡਨ ਵੈੱਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਮੌਜੂਦ ਸੀ।