ਨਵਜੀਵਨ ਚੈਰੀਟੇਬਲ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ
ਨਵਜੀਵਨ ਚੈਰੀਟੇਬਲ ਸੋਸਾਇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ
Publish Date: Thu, 20 Nov 2025 09:21 PM (IST)
Updated Date: Fri, 21 Nov 2025 04:16 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪਿੰਡ ਅਲੀਪੁਰ ਕਾਸਮਪੁਰ ’ਚ ਸੰਤ ਸੰਮੇਲਨ ਕਰਵਾਇਆ ਗਿਆ। ਇਸ ’ਚ ਸੰਤ ਨਿਰੰਜਨ ਦਾਸ ਜੀ ਤੇ ਹੋਰ ਡੇਰਾ ਪ੍ਰਮੁਖੀਆਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਇਸ ਸੰਤ ਸੰਮੇਲਨ ਦੀ ਅਗਵਾਈ ਪ੍ਰਧਾਨ ਜੋਗਿੰਦਰ ਪਾਲ, ਕੈਸੀਅਰ ਜਗਦੀਸ਼ ਰਾਜ, ਸੈਕਟਰੀ ਬਲਵੀਰ ਚੰਦ, ਸਰਪੰਚ ਰਾਮ ਪਾਲ ਅਲੀਪੁਰ ਤੇ ਸਰਪੰਚ ਬਲਦੇਵ ਕੁਮਾਰ ਕਾਸਮਪੁਰ ਨੇ ਕੀਤੀ। ਇਸ ਮੌਕੇ ਭੈਣ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ (ਆਪ) ਜਲੰਧਰ ਕੈਂਟ ਆਸ਼ੀਰਵਾਦ ਲੈਣ ਪਹੁੰਚੇ। ਇਸ ਮੌਕੇ ਨਵਜੀਵਨ ਚੈਰੀਟੇਬਲ ਸੁਸਾਇਟੀ ਵੱਲੋਂ ਫ੍ਰੀ ਮੈਡੀਕਲ ਕੈੱਪ ਲਗਾਇਆ ਗਿਆ। ਮੈਡੀਕਲ ਕੈਂਪ ’ਚ ਲੋਕਾਂ ਦਾ ਚੈੱਕਅਪ ਕੀਤਾ ਗਿਆ ਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਜਿਸ ’ਚ ਮਾਹਰ ਡਾ. ਵੀਨੂੰ ਜੋਸਫ, ਡਾਇਰੈਕਟਰ ਡਾ.ਅਜੈ ਕੁਮਾਰ ਸਟੀਫਨ ਤੇਜੀ ਪ੍ਰੋਜੈਕਟ ਮੈਨੇਜਰ ਡੈਵਿਡ ਸੁਨੀਤ ਜੈਨੀਫਰ ਜੋਨਸਨ ਕੋਆਰਡੀਨੇਟਰ ਸ਼ਾਮਲ ਰਹੇ। ਸਰਪੰਚ ਰਾਮ ਪਾਲ, ਸਰਪੰਚ ਬਲਦੇਵ ਕੁਮਾਰ ਤੇ ਸਾਰੀ ਪਿੰਡ ਦੀ ਕਮੇਟੀ ਨੇ ਸਾਰੇ ਆਏ ਹੋਏ ਡਾਕਟਰ ਟੀਮ ਦਾ ਧੰਨਵਾਦ ਕੀਤਾ।