ਮੁਫ਼ਤ ਮੈਡੀਕਲ ਕੈਂਪ 14 ਨੂੰ
ਚੋਪੜਾ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ 14 ਨੂੰ
Publish Date: Wed, 10 Dec 2025 08:28 PM (IST)
Updated Date: Wed, 10 Dec 2025 08:30 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੈਦਪੁਰ ਰੋਡ ’ਤੇ ਸਥਿਤ ਚੋਪੜਾ ਹਸਪਤਾਲ ਵੱਲੋਂ ਸ਼ਲਾਘਾਯੋਗ ਪਹਿਲਕਦਮੀ ਕਰਦਿਆਂ 14 ਦਸੰਬਰ ਐਤਵਾਰ ਨੂੰ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਵੱਖ ਵੱਖ ਬਿਮਾਰੀਆਂ ਸਬੰਧੀ ਇਕ 'ਮੁਫ਼ਤ ਮੈਡੀਕਲ ਕੈਂਪ' ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਮਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ’ਚ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰੇਗੀ। ਮਾਹਿਰ ਡਾਕਟਰਾਂ ਦੀ ਟੀਮ ’ਚ ਡਾ. ਵਿਕਰਾਂਤ ਭਾਟੀਆ ਦਿਲ ਤੇ ਸ਼ੂਗਰ ਰੋਗਾਂ ਦੇ ਮਾਹਿਰ, ਡਾ. ਸੁਰਜੀਤ ਕੌਰ ਮਦਾਨ, ਡਾ. ਸੋਨੀਆ ਨਾਹਰ ਔਰਤਾਂ ਤੇ ਬੱਚਿਆਂ ਦੇ ਮਾਹਿਰ ਤੇ ਡਾ. ਮਲਵਿੰਦਰ ਸਿੰਘ ਜਨਰਲ ਰੋਗਾਂ ਦੇ ਮਾਹਿਰ ਸ਼ਾਮਲ ਹੋਣਗੇ। ਕੈਂਪ ਦੌਰਾਨ ਦਿਲ ਤੇ ਸ਼ੂਗਰ ਦਾ ਮੁਫ਼ਤ ਚੈਕਅੱਪ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਦਵਾਈਆਂ ਤੇ ਅਪ੍ਰੇਸ਼ਨ ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।