ਕਾਕੜ ਕਲਾਂ ਵਿਖੇ ਮੁਫਤ ਹੋਮਿਓਪੈਥਿਕ ਕੈਂਪ 28 ਨੂੰ
ਕਾਕੜ ਕਲਾਂ ਵਿਖੇ ਮੁਫਤ ਹੋਮਿਓਪੈਥਿਕ ਕੈਂਪ 28 ਨੂੰ : ਬੀਬੀ ਕਾਕੜ
Publish Date: Thu, 22 Jan 2026 08:42 PM (IST)
Updated Date: Fri, 23 Jan 2026 04:15 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਤੇ ਪੰਜਾਬ ਇਨਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਵੱਲੋਂ ਪਿੰਡ ਕਾਕੜ ਕਲਾਂ ਵਿਖੇ 28 ਜਨਵਰੀ ਨੂੰ ਮੁਫ਼ਤ ਹੋਮਿਓਪੈਥਿਕ ਕੈਂਪ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਬੀਬੀ ਕਾਕੜ ਨੇ ਦੱਸਿਆ ਕਿ 28 ਜਨਵਰੀ ਦਿਨ ਬੁੱਧਵਾਰ ਨੂੰ ਪਿੰਡ ਕਾਕੜ ਕਲਾਂ ਵਿਖੇ ਇੱਕ ਵਿਸ਼ਾਲ ਮੁਫਤ ਹੋਮਿਓਪੈਥਿਕ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਵਿਸ਼ੇਸ਼ ਟੀਮ ਪਹੁੰਚੇਗੀ ਜੋ ਮਰੀਜ਼ਾਂ ਦਾ ਮੁਆਇਨਾ ਕਰੇਗੀ। ਸਵੇਰੇ 10 ਤੋਂ 3 ਵਜੇ ਤੱਕ ਚੈੱਕਅਪ ਬਿਲਕੁਲ ਮੁਫਤ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ।