260 ਮਰੀਜ਼ਾਂ ਦੀਆਂ ਅੱਖਾਂ ਦਾ ਡਾਕਟਰੀ ਮੁਆਇਨਾ
ਨਿਰੰਕਾਰੀ ਸਤਿਸੰਗ ਭਵਨ ‘ਚ ਲੱਗਾ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ
Publish Date: Tue, 18 Nov 2025 08:26 PM (IST)
Updated Date: Tue, 18 Nov 2025 08:28 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਮਾਜ ਸੇਵੀ ਪਰਿਵਾਰ ਸੁਰਜਨ ਸਿੰਘ ਦੋਧਰ ਤੇ ਲਛਮਣ ਸਿੰਘ ਦੋਧਰ ਦੇ ਪਰਿਵਾਰਾਂ ਵੱਲੋਂ ਨਿਰੰਕਾਰੀ ਸਤਸੰਗ ਭਵਨ ਜਲਾਲਪੁਰ ਖ਼ੁਰਦ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਇਸ ਮੌਕੇ ’ਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਮੌਜੂਦ ਸਨ। ਜਸਵੀਰ ਸਿੰਘ ਜਲਾਲਪੁਰੀ ਤੇ ਚਰਨ ਦਾਸ ਨੇ ਦੱਸਿਆ ਗਿਆ ਕਿ ਕੈਂਪ ’ਚ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ 260 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ’ਚੋਂ 200 ਮਰੀਜ਼ਾਂ ਨੂੰ ਐਨਕਾਂ ਲਾਈਆਂ ਗਈਆਂ। ਡਾ. ਗੁਰਪ੍ਰੀਤ ਕੌਰ ਐੱਮਐੱਸ ਤੇ ਡਾ. ਅਰੁਣ ਵਰਮਾ ਐੱਮਐੱਸ ਵੱਲੋਂ 60 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਲੈੱਨਜ਼ ਪਾਏ ਗਏ।