ਸੁੰਨੜ ਕਲਾਂ ’ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ
ਸਵ: ਮਾਤਾ ਅਵਤਾਰ ਕੌਰ ਤੇ ਸਵ. ਪੁੱਤਰ ਬਲਵੀਰ ਸਿੰਘ ਦੀ ਨਿੱਘੀ ਯਾਦ ’ਚ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਸਮਾਪਤ
Publish Date: Sat, 22 Nov 2025 08:51 PM (IST)
Updated Date: Sat, 22 Nov 2025 08:52 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਬਾਬਾ ਦੀਪ ਸਿੰਘ ਸਪੋਰਟਸ ਕਲੱਬ ਪਿੰਡ ਸੁੰਨੜ ਕਲਾਂ ਵਿਖੇ ਮਾਤਾ ਅਵਤਾਰ ਕੌਰ ਤੇ ਉਨ੍ਹਾਂ ਦੇ ਪੁੱਤਰ ਕਬੱਡੀ ਖਿਡਾਰੀ ਬਲਵੀਰ ਸਿੰਘ ਲੰਬੜਦਾਰ ਦੀ ਨਿੱਘੀ ਯਾਦ ’ਚ ਅੱਖਾਂ ਦਾ ਮੁਫ਼ਤ ਜਾਂਚ ਕੈਪ ਤੇ ਖੂਨ ਦਾਨ ਲਾਇਆ ਗਿਆ। ਇਸ ਕੈਂਪ ’ਚ ਡਾ. ਗੁਰਪ੍ਰੀਤ ਸਿੰਘ, ਡਾ. ਪ੍ਰਿਯੰਕਾ ਸ਼ਰਮਾ, ਡਾ. ਮਨਪ੍ਰੀਤ ਸਿੰਘ, ਡਾ. ਰੋਹਿਤ ਕੁਮਾਰ, ਡਾ. ਦਿਨੇਸ ਠਾਕਰ, ਡਾ. ਹਰਵਿੰਦਰ ਸਿੰਘ, ਡਾ. ਨਵੀਨ ਸ਼ਰਮਾ, ਡਾ. ਅਮਨ ਸਹੋਤਾ ਆਦਿ ਨੇ ਕਰੀਬ ਤਿੰਨ ਸੌ ਮਰੀਜ਼ਾਂ ਦੇ ਚਿੱਟੇ ਮੋਤੀਏ ਦੀ ਜਾਂਚ ਕੀਤੀ। ਬਾਕੀ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਕਰਨ ਲਈ ਤੇ ਮੁਫਤ ਲੈੱਨਜ਼ ਪਾਉਣ ਲਈ ਚੈੱਕਅੱਪ ਕੀਤੇ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਐਨਕਾਂ ਦਿੱਤੀਆਂ। ਇਸ ਕੈਂਪ ’ਚ ਸਵ: ਬਲਵੀਰ ਸਿੰਘ ਦੇ ਭਰਾ ਲਖਵੀਰ ਸਿੰਘ ਉਰਫ ਬੱਬੂ ਦੇ ਪਰਿਵਾਰ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਚਾਹ ਪਾਣੀ, ਕੌਫ਼ੀ ਬਦਾਨਾ ਭੂਜੀਆ, ਫਲਾਂ ਆਦਿ ਦੇ ਲੰਗਰ ਵਰਤਾਏ ਗਏ। ਕਲੱਬ ਦੇ ਮੈਂਬਰਾਂ ਤੇ ਹੋਰ ਨਗਰ ਨਿਵਾਸੀ ਆਦਿ ਹਾਜ਼ਰ ਸਨ।