ਨਿਗਮ ’ਚ ਪੱਕੀ ਭਰਤੀ ’ਚ ਲੋਕਾਂ ਨਾਲ ਠੱਗੀ ਦਾ ਖ਼ਤਰਾ
ਜਾਸ, ਜਲੰਧਰ : ਨਗਰ
Publish Date: Mon, 15 Dec 2025 10:37 PM (IST)
Updated Date: Mon, 15 Dec 2025 10:39 PM (IST)
ਜਾਸ, ਜਲੰਧਰ : ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਇਸ ਗੱਲ ਦਾ ਖ਼ਦਸ਼ਾ ਪ੍ਰਗਟਾਇਆ ਹੈ ਕਿ ਨਿਗਮ ’ਚ ਹੋਣ ਵਾਲੀ ਪੱਕੀ ਭਰਤੀ ਦੇ ਨਾਮ ’ਤੇ ਲੋਕਾਂ ਨੂੰ ਠੱਗਿਆ ਜਾ ਸਕਦਾ ਹੈ। ਯੂਨੀਅਨ ਦੇ ਆਗੂ ਬੰਟੂ ਸੱਭਰਵਾਲ, ਸ਼ੰਮੀ ਲੂਥਰ, ਰਿੰਪੀ ਕਲਿਆਣ, ਰਾਜਨ ਕਲਿਆਣ ਤੇ ਮਨੀਸ਼ ਬਾਬਾ ਨੇ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਇਸ ਮੁੱਦੇ ’ਤੇ ਚਰਚਾ ਕੀਤੀ। ਸੱਭਰਵਾਲ ਨੇ ਕਿਹਾ ਕਿ ਸਰਕਾਰ ਨੇ ਜਨਵਰੀ 2026 ਵਿਚ 1196 ਲੋਕਾਂ ਦੀ ਭਰਤੀ ਲਈ ਅਰਜ਼ੀਆਂ ਮੰਗਣੀਆਂ ਹਨ। ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਨੌਕਰੀ ਦਿਵਾਉਣ ਦੇ ਬਦਲੇ ਪੈਸੇ ਮੰਗ ਰਹੇ ਹਨ। ਯੂਨੀਅਨ ਨੇ ਇਹ ਵੀ ਕਿਹਾ ਕਿ ਉਹ ਇਸ ਗੱਲ ’ਤੇ ਨਿਗਰਾਨੀ ਰੱਖਣਗੇ ਕਿ ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇ ਤੇ ਲੋਕਾਂ ਨੂੰ ਕਿਸੇ ਵੀ ਵਿਤਕਰੇ ਤੋਂ ਬਿਨਾਂ ਨੌਕਰੀ ਮਿਲੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਨੌਕਰੀ ਲਈ ਅਰਜ਼ੀ ਦੇਵੇਗਾ ਤੇ ਜੇ ਕੋਈ ਉਨ੍ਹਾਂ ਤੋਂ ਭਰਤੀ ਲਈ ਪੈਸੇ ਮੰਗਦਾ ਹੈ ਤਾਂ ਉਹ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣ। ਯੂਨੀਅਨ ਅਜਿਹੇ ਲੋਕਾਂ ਦਾ ਪਰਦਾਫਾਸ਼ ਕਰੇਗੀ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਏਗੀ।