ਫੂਡ ਪ੍ਰੋਸੈਸਿੰਗ ਵਿਭਾਗ ਨੇ ਲਾਇਆ ਜਾਗਰੂਕਤਾ ਕੈਂਪ
ਫੂਡ ਪ੍ਰੋਸੈਸਿੰਗ ਵਿਭਾਗ ਨੇ ਲਾਇਆ ਜਾਗਰੂਕਤਾ ਕੈਂਪ
Publish Date: Sat, 15 Nov 2025 08:04 PM (IST)
Updated Date: Sat, 15 Nov 2025 08:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ’ਚ 50 ਤੋਂ ਵੱਧ ਵਪਾਰਕ ਉੱਦਮੀਆਂ, ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ, ਜ਼ਿਲ੍ਹਾ ਉਦਯੋਗ ਕੇਂਦਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਫੂਡ ਤੇ ਪ੍ਰੋਸੈਸਿੰਗ ਸਬੰਧੀ ਉਤਸ਼ਾਹੀ ਲੋਕਾਂ ਨੇ ਹਿੱਸਾ ਲਿਆ। ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਵੱਲੋਂ ਕੈਂਪ ਦੀ ਪ੍ਰਧਾਨਗੀ ਕੀਤੀ ਗਈ। ਯੋਜਨਾ ਦੇ ਸਟੇਟ ਲੀਡ ਪ੍ਰਾਜੈਕਟ ਮੈਨੇਜਰ ਰਜਨੀਸ਼ ਤੁਲੀ ਨੇ ਦੱਸਿਆ ਕਿ ਸਕੀਮ ਕ੍ਰੈਡਿਟ-ਲਿੰਕਡ ਸਬਸਿਡੀ 35 ਫੀਸਦੀ, ਵਿਅਕਤੀਗਤ ਉੱਦਮ ਨੂੰ ਵੱਧ ਤੋਂ ਵੱਧ 10 ਲੱਖ ਰੁਪਏ ਪ੍ਰਤੀ ਯੂਨਿਟ ਹੱਲ ਪ੍ਰਦਾਨ ਕਰਦੀ ਹੈ। ਹੁਣ ਤੱਕ 3,025 ਤੋਂ ਵੱਧ ਉੱਦਮਾਂ ਲਈ ਲਗਪਗ 250 ਕਰੋੜ ਰੁਪਏ ਦੀ ਕੁੱਲ ਸਬਸਿਡੀ ਮਨਜ਼ੂਰ ਕੀਤੀ ਗਈ ਹੈ। 103 ਉੱਦਮ ਜ਼ਿਲ੍ਹਾ ਜਲੰਧਰ ਤੋਂ ਹਨ, ਜਿਨ੍ਹਾਂ ਨੂੰ 40 ਕਰੋੜ ਰੁਪਏ ਦੇ ਨਵੇਂ ਨਿਵੇਸ਼ ਦੇ ਲਈ 7 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਗਈ ਹੈ। ਸਕੀਮ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਵੈ-ਸਹਾਇਤਾ ਸਮੂਹਾਂ ਨਾਲ ਰਜਿਸਟਰਡ ਮਹਿਲਾ ਉੱਦਮੀਆਂ ਨੂੰ ਸੀਡ ਮਨੀ ਵੀ ਪ੍ਰਦਾਨ ਕੀਤੀ ਜਾਂਦੀ ਹੈ।